JALANDHAR WEATHER

ਸਰਹੱਦੀ ਖੇਤਰ ਵਿਚ ਬਾਰਿਸ਼ ਅਤੇ ਚੱਲੀਆਂ ਤੇਜ਼ ਹਵਾਵਾਂ, ਕਈ ਥਾਈ ਕਣਕਾਂ ਜ਼ਮੀਨ ’ਤੇ ਵਿਛੀਆਂ

ਅਜਨਾਲਾ, (ਅੰ‌ਮ੍ਰਿਤਸਰ), 12 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਅੱਜ ਸਵੇਰੇ ਤੜਕਸਾਰ ਸਰਹੱਦੀ ਖੇਤਰ ਅੰਦਰ ਪਈ ਬਾਰਿਸ਼ ਅਤੇ ਚੱਲੀਆਂ ਤੇਜ਼ ਹਵਾਵਾਂ ਕਾਰਨ ਜਿਥੇ ਇੰਨੀ ਦਿਨੀਂ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਕਾਫ਼ੀ ਰਾਹਤ ਮਿਲੀ ਹੈ, ਉੱਥੇ ਪਹਿਲਾਂ ਹੀ ਆਪਣੇ ਪਿੰਡੇ ਤੇ ਹੜ੍ਹਾਂ ਦੀ ਮਾਰ ਝੱਲ ਰਹੇ ਕੁਝ ਕਿਸਾਨਾਂ ਦੀਆਂ ਕਣਕ ਦੀਆਂ ਫਸਲਾਂ ਵੀ ਇਸ ਬਾਰਿਸ਼ ਕਾਰਨ ਜ਼ਮੀਨ ’ਤੇ ਵਿਛ ਗਈਆਂ ਹਨ। ਖੇਤੀ ਮਾਹਰਾਂ ਅਨੁਸਾਰ ਵੈਸੇ ਤਾਂ ਇਹ ਬਾਰਿਸ਼ ਕਣਕ ਦੀ ਫ਼ਸਲ ਲਈ ਲਾਹੇਵੰਦ ਹੈ, ਪਰ ਜਿੰਨ੍ਹਾਂ ਕਿਸਾਨਾਂ ਦੀ ਫਸਲ ਜ਼ਮੀਨ ’ਤੇ ਵਿਛ ਗਈ ਹੈ, ਉਨ੍ਹਾਂ ਨੂੰ ਹੁਣ ਫ਼ਸਲ ਦਾ ਝਾੜ ਘੱਟ ਜਾਣ ਦਾ ਡਰ ਸਤਾਉਣ ਲੱਗ ਗਿਆ ਹੈ I

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ