ਸਰਕਾਰ ਨੇ ਇਕ ਆਈ.ਪੀ.ਐਸ ਅਤੇ 18 ਪੀ.ਪੀ.ਐਸ ਅਧਿਕਾਰੀ ਬਦਲੇ
ਚੰਡੀਗੜ੍ਹ, 11 ਮਾਰਚ (ਪ੍ਰੋ. ਅਵਤਾਰ ਸਿੰਘ)- ਪੰਜਾਬ ਸਰਕਾਰ ਵਲੋਂ ਇਕ ਆਈ.ਪੀ.ਐਸ ਅਤੇ 18 ਪੀ.ਪੀ.ਐਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਰਾਜ ਦੇ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਲੋਕ ਸ਼ੇਖਰ ਵਲੋਂ ਜਾਰੀ ਇਕ ਹੁਕਮ ਮੁਤਾਬਿਕ ਵਨੀਤ ਅਹਿਲਾਵਤ ਆਈ.ਪੀ.ਐਸ ਨੂੰ ਐਸ.ਪੀ. ਜਾਂਚ ਜਲੰਧਰ ਦਿਹਾਤੀ ਲਗਾਇਆ ਗਿਆ ਹੈ। ਇਸੇ ਤਰ੍ਹਾਂ ਬਦਲੇ ਗਏ ਪੀ.ਪੀ.ਐਸ ਅਧਿਕਾਰੀਆਂ ਵਿਚ ਪਰਮਿੰਦਰ ਸਿੰਘ ਨੂੰ ਡੀ.ਸੀ.ਪੀ ਹੈਡਕੁਆਟਰ ਜਲੰਧਰ, ਰਕੇਸ਼ ਕੁਮਾਰ ਯਾਦਵ ਨੂੰ ਏ.ਡੀ.ਸੀ.ਪੀ-2 ਜਲੰਧਰ, ਹਰਿੰਦਰ ਸਿੰਘ ਨੂੰ ਐਸ.ਪੀ ਜਾਂਚ ਕਪੂਰਥਲਾ, ਪ੍ਰਭਜੋਤ ਸਿੰਘ, ਰਜਿੰਦਰ ਕੁਮਾਰ, ਦੀਪ ਕਮਲ ਅਤੇ ਅਕਾਸ਼ਦੀਪ ਸਿੰਘ ਔਲਖ (ਚਾਰਾਂ ਨੂੰ) ਐਸ.ਪੀ ਖੁਫੀਆ ਵਿੰਗ ਪੰਜਾਬ, ਦੇਵ ਸਿੰਘ ਨੂੰ ਏ.ਡੀ.ਸੀ.ਪੀ. ॥।, ਲੁਧਿਆਣਾ, ਕੰਵਲਪ੍ਰੀਤ ਸਿੰਘ ਨੂੰ ਏ.ਡੀ.ਸੀ.ਪੀ ਉਦਯੋਗਿਕ ਸੁਰੱਖਿਆ, ਲੁਧਿਆਣਾ, ਗੁਰਪ੍ਰਤਾਪ ਸਿੰਘ ਸਹੋਤਾ ਨੂੰ ਐਸ.ਪੀ ਸੁਰੱਖਿਆ ਅਤੇ ਟ੍ਰੈਫਿਕ ਤਰਨਤਾਰਨ, ਡਾ. ਮਨਪ੍ਰੀਤ ਸ਼ਿਨਹਮਰ ਨੂੰ ਐਸ.ਪੀ ਜਾਂਚ, ਹੁਸ਼ਿਆਰਪੁਰ, ਡਾ. ਸੁਖਨਾਜ਼ ਸਿੰਘ ਨੂੰ ਐਸ.ਪੀ ਏ.ਐਨ.ਟੀ.ਐਫ ਪੰਜਾਬ, ਐਸ.ਏ.ਐਸ ਨਗਰ, ਗਨੇਸ਼ ਕੁਮਾਰ ਨੂੰ ਸਹਾਇਕ ਕਮਾਂਡੈਂਟ 5ਵੀਂ ਆਈ. ਆਰ.ਬੀ ਅੰਮ੍ਰਿਤਸਰ, ਬਲਜੀਤ ਸਿੰਘ ਨੂੰ ਐਸ.ਪੀ ਪੀ.ਬੀ.ਆਈ ਤਰਨਤਾਰਨ, ਡਾ. ਰਮਨਦੀਪ ਸਿੰਘ ਨੂੰ ਐਸ.ਪੀ. ਪੀ.ਬੀ.ਆਈ ਬਟਾਲਾ, ਡਾ. ਖੁਸ਼ਬੀਰ ਕੌਰ ਨੂੰ ਐਸ.ਪੀ ਹੈਡਕੁਆਟਰ ਬਟਾਲਾ, ਡਾ. ਬਿਕਰਮਜੀਤ ਸਿੰਘ ਬਰਾੜ ਨੂੰ ਐਸ.ਪੀ. ਡੇਰਾਬੱਸੀ ਅਤੇ ਵਾਧੂ ਚਾਰਜ ਐਸ.ਪੀ.ਏ.ਜੀ.ਟੀ.ਐਫ ਪੰਜਾਬ, ਐਸ.ਏ.ਐਸ ਨਗਰ ਅਤੇ ਐਸ.ਪੀ ਓਪਰੇਸ਼ਨ ਓ.ਐਫ.ਟੀ.ਈ.ਸੀ ਪੰਜਾਬ ਅਤੇ ਡਾ. ਗੁਰਇਕਬਾਲ ਸਿੰਘ ਨੂੰ ਐਸ.ਪੀ ਹੈਡਕੁਆਟਰ ਪਠਾਨਕੋਟ ਲਗਾਇਆ ਗਿਆ ਹੈ।
;
;
;
;
;
;
;
;
;