ਚੰਡੀਗੜ੍ਹ 'ਚ ਮੁਕਤ ਵਪਾਰ ਸਮਝੌਤਾ ਤੇ ਪੰਜਾਬ ਪਾਣੀਆਂ ਸੰਬੰਧੀ ਸੈਮੀਨਾਰ ਸ਼ੁਰੂ
ਚੰਡੀਗੜ੍ਹ, 17 ਮਾਰਚ (ਅਜਾਇਬ ਔਜਲਾ)- ਕਿਸਾਨ ਭਵਨ ਦੇ ਵੱਡੇ ਹਾਲ ਵਿਖੇ ਮੁਕਤ ਵਪਾਰ ਸਮਝੌਤਾ ਅਤੇ ਪੰਜਾਬ ਪਾਣੀਆਂ ਸੰਬੰਧੀ ਇਕ ਸੈਮੀਨਾਰ ਦੀ ਸ਼ੁਰੂਆਤ ਹੋਈ ਹੈ। ਇਸ ਵਿਚ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਸ਼ਖਸੀਅਤਾਂ ਵਲੋਂ ਸ਼ਿਰਕਤ ਕੀਤੀ ਜਾ ਰਹੀ ਹੈ। ਇਨ੍ਹਾਂ ਵਿਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ , ਉਘੇ ਅਰਥ ਸ਼ਾਸਤਰੀ ਦਵਿੰਦਰ ਸ਼ਰਮਾ, ਕਾਹਨ ਸਿੰਘ ਪੰਨੂ ਆਈ.ਏ.ਐਸ, (ਰਿਟਾ.) ਕਰਨਲ (ਰਿਟਾ.), ਜਗਜੀਵਨ ਸਿੰਘ ਗਿੱਲ, ਸਵਰਨ ਸਿੰਘ ਬੋਪਾਰਾਏ ਆਈ.ਏ.ਐਸ. (ਰਿਟਾਇਰਡ ), ਕਰਨਲ (ਰਿਟਾ.) ਅਵਤਾਰ ਸਿੰਘ ਹੀਰਾ, ਪਰਮਿੰਦਰ ਸਿੰਘ ਚਲਾਕੀ, ਪਰਮਦੀਪ ਸਿੰਘ ਬੈਦਵਾਨ ਆਦਿ ਵਲੋਂ ਇਸ ਸੈਮੀਨਾਰ ਵਿਚ ਸ਼ਮੂਲੀਅਤ ਕੀਤੀ ਜਾ ਰਹੀ ਹੈ।
;
;
;
;
;
;
;
;