JALANDHAR WEATHER

ਗੁਜਰਾਤ ਪੁੱਜਿਆ ਨੰਦਾ ਦੇਵੀ ਜਹਾਜ਼

ਗੁਜਰਾਤ, 17 ਮਾਰਚ- ਪੱਛਮੀ ਏਸ਼ੀਆ ਵਿਚ ਚੱਲ ਰਹੇ ਤਣਾਅ ਦੇ ਬਾਵਜੂਦ ਭਾਰਤ ਲਈ ਐਲ.ਪੀ.ਜੀ. ਅਤੇ ਕੱਚਾ ਤੇਲ ਲੈ ਕੇ ਜਾਣ ਵਾਲੇ ਭਾਰਤੀ ਝੰਡੇ ਵਾਲੇ ਟੈਂਕਰ ਸੁਰੱਖਿਅਤ ਢੰਗ ਨਾਲ ਗੁਜਰਾਤ ਦੀਆਂ ਬੰਦਰਗਾਹਾਂ 'ਤੇ ਪਹੁੰਚ ਰਹੇ ਹਨ, ਜਿਸ ਨਾਲ ਊਰਜਾ ਸਪਲਾਈ ਨੂੰ ਤੁਰੰਤ ਰਾਹਤ ਮਿਲ ਰਹੀ ਹੈ।

ਅੱਜ ਐਲ.ਪੀ.ਜੀ. ਟੈਂਕਰ ‘ਨੰਦਾ ਦੇਵੀ’ 46,500 ਮੀਟ੍ਰਿਕ ਟਨ ਐਲ.ਪੀ.ਜੀ. ਲੈ ਕੇ ਵਡੀਨਾਰ ਪਹੁੰਚਿਆ, ਜਿਥੇ ਐਂਕਰੇਜ ਖੇਤਰ ਵਿਚ ਸ਼ਿਪ-ਟੂ-ਸ਼ਿਪ (ਐਸਟੀਐਸ) ਟ੍ਰਾਂਸਫਰ ਪ੍ਰਕਿਰਿਆ ਚੱਲ ਰਹੀ ਹੈ। ਰਿਪੋਰਟਾਂ ਦੇ ਅਨੁਸਾਰ ਐਲ.ਪੀ.ਜੀ. ਨੂੰ ‘ਨੰਦਾ ਦੇਵੀ’ ਤੋਂ ਇਕ ਹੋਰ ਜਹਾਜ਼, ਐਮ.ਟੀ. ਬੀ.ਡਬਲਯੂ. ਬਿਰਚ ਵਿਚ ਟ੍ਰਾਂਸਫਰ ਕੀਤਾ ਜਾਵੇਗਾ। ਇਹ ਟ੍ਰਾਂਸਫਰ ਜੋ ਅੱਜ ਸ਼ੁਰੂ ਹੋਣ ਵਾਲਾ ਹੈ, ਨੂੰ ਦੇਸ਼ ਵਿਚ ਐਲਪੀਜੀ ਸਪਲਾਈ ਨੂੰ ਮਜ਼ਬੂਤ ​​ਕਰਨ ਵੱਲ ਇਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਦੀਨਦਿਆਲ ਪੋਰਟ ਅਥਾਰਟੀ ਦੇ ਚੇਅਰਮੈਨ ਸੁਸ਼ੀਲ ਕੁਮਾਰ ਸਿੰਘ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਨਿੱਜੀ ਤੌਰ 'ਤੇ ਨੰਦਾ ਦੇਵੀ ਦਾ ਦੌਰਾ ਕੀਤਾ। ਉਨ੍ਹਾਂ ਨੇ ਜਹਾਜ਼ ਦੇ ਕੈਪਟਨ ਅਤੇ ਚਾਲਕ ਦਲ ਨਾਲ ਗੱਲਬਾਤ ਕੀਤੀ ਅਤੇ ਟ੍ਰਾਂਸਫਰ ਪ੍ਰਕਿਰਿਆ ਦੇ ਸੁਚਾਰੂ ਸੰਚਾਲਨ ਲਈ ਜ਼ਰੂਰੀ ਪ੍ਰਬੰਧਾਂ ਦੀ ਸਮੀਖਿਆ ਕੀਤੀ।

ਇਸ ਤੋਂ ਬਾਅਦ ਗੱਲਬਾਤ ਕਰਦੇ ਹੋਏ ਸੁਸ਼ੀਲ ਕੁਮਾਰ ਸਿੰਘ ਨੇ ਕਿਹਾ ਕਿ ਨੰਦਾ ਦੇਵੀ ਜਹਾਜ਼ ਅੱਜ ਸਵੇਰੇ 2.30 ਵਜੇ ਪਹੁੰਚਿਆ। ਇਹ ਜਹਾਜ਼ ਤੋਂ ਜਹਾਜ਼ (ਐਸਟੀਐਸ) ਟ੍ਰਾਂਸਫਰ ਲਈ 46,500 ਮੀਟਰਕ ਟਨ ਐਲ.ਪੀ.ਜੀ. ਲੈ ਕੇ ਆਇਆ ਹੈ, ਜੋ ਕਿ ਸਮੁੰਦਰਾਂ ਵਿਚ ਐਂਕਰੇਜ ਖੇਤਰ ਵਿਚ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਇਸ ਪਾਰਸਲ ਨੂੰ ਇੱਥੇ ਲਿਆਉਣ ਲਈ ਚਾਲਕ ਦਲ ਦਾ ਧੰਨਵਾਦ ਕਰਦੇ ਹਾਂ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਮਰਥਨ ਦੇਣ ਦਾ ਭਰੋਸਾ ਦਿੰਦੇ ਹਾਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ