JALANDHAR WEATHER

7 ਦਿਨ ਬੰਦ ਰਹੇਗਾ ‘ਸੁਲਤਾਨਪੁਰ ਵਾਲਾ ਫਾਟਕ’

ਲੋਹੀਆਂ ਖਾਸ, 24 ਮਾਰਚ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) - ਲੋਹੀਆਂ ਇਲਾਕੇ ਅੰਦਰ ਉਸ ਵੇਲੇ ਅਚਾਨਕ ਹਾਹਾਕਾਰ ਮਚ ਗਈ, ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਲੋਹੀਆਂ (ਜ਼ੰ:) ਰੇਲਵੇ ਸਟੇਸ਼ਨ ਨੇੜਲੇ ਰੇਲ ਦਾ ‘ਐੱਸ.-53’ ਫਾਟਕ ਜਿਸ ਨੂੰ ‘ਸੁਲਤਾਨਪੁਰ ਵਾਲਾ ਫਾਟਕ’ ਵੀ ਕਿਹਾ ਜਾਂਦਾ ਹੈ, 25 ਮਾਰਚ ਨੂੰ ਸਵੇਰੇ 8 ਵਜੇ ਤੋਂ 31 ਮਾਰਚ ਰਾਤ 8 ਵਜੇ ਤੱਕ (7 ਦਿਨ ਵਾਸਤੇ) ਬੰਦ ਰਹੇਗਾ।

ਰਾਤ 8 ਵਜੇ ਦੇ ਕਰੀਬ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਟੇਸ਼ਨ ਮਾਸਟਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਜਲੰਧਰ ਦੇ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ’ਤੇ ਇਕ ਨੋਟਿਸ ਪ੍ਰਾਪਤ ਹੋਇਆ ਹੈ ਕਿ ਰੇਲ ਲਾਈਨ ਦੀ ‘ਐਮਰਜੈਂਸੀ ਰਿਪੇਅਰ’ ਕਰਨ ਕਾਰਨ ਉਕਤ 7 ਦਿਨ ਲਈ ਬੰਦ ਰਹਿਣ ਵਾਲੇ ਇਸ ਫਾਟਕ ਦੀ ਸਾਰੀ ਆਵਾਜਾਈ ਫਾਟਕ ‘ਐੱਸ.-54’ (ਸਾਬੂਵਾਲ) ਅਤੇ ਐੱਲ.ਐੱਚ.ਐੱਸ. ਸੀ-48 (ਸੁਲਤਾਨਪੁਰ ਲੋਧੀ) ਰਾਹੀਂ ਆ ਜਾ ਸਕਦੀ ਹੈ। ਫਾਟਕ ਦੇ ਬੈਰੀਅਰ ਪਾਈਪ ’ਤੇ ਲੱਗੇ ‘ਸਟਾਪ’ ਉੱਤੇ ਚਿਪਕਾਏ ਇਸ ਨੋਟਿਸ ਨੂੰ ਪੜ੍ਹਦਿਆਂ ਹੀ ਲੋਕਾਂ ਦੇ ਫੋਨਾਂ ਦੀਆਂ ਘੰਟੀਆਂ ਵੱਜਣੀਆਂ ਸ਼ੁਰੂ ਹੋ ਗਈਆਂ ਅਤੇ ਉਹ 7 ਦਿਨ ਫਾਟਕ ਬੰਦ ਰਹਿਣ ਦੀ ਚਿੰਤਾ ਜ਼ਾਹਿਰ ਕਰਨ ਲੱਗੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ