ਪੱਛਮੀ ਗੜਬੜੀ ਦਾ ਅਸਰ : ਹਿਮਾਚਲ ’ਚ ਮੀਂਹ ਤੇ ਬਰਫ਼ਬਾਰੀ ਦੀ ਸੰਭਾਵਨਾ
ਸ਼ਿਮਲਾ, 24 ਮਾਰਚ (ਪੀ.ਟੀ.ਆਈ.)-ਹਿਮਾਚਲ ਪ੍ਰਦੇਸ਼ ’ਚ ਮੀਂਹ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ, ਕਿਉਂਕਿ 26 ਮਾਰਚ ਤੋਂ ਬਾਅਦ ਲਗਾਤਾਰ ਦੋ ਪੱਛਮੀ ਗੜਬੜੀਆਂ ਉੱਤਰ-ਪੱਛਮੀ ਭਾਰਤ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ, ਜਿਸ ਦੇ ਨਤੀਜੇ ਵਜੋਂ ਹੇਠਲੇ ਅਤੇ ਮੱਧ ਰੇਂਜ ਵਾਲੇ ਇਲਾਕਿਆਂ ’ਚ ਕਈ ਥਾਵਾਂ 'ਤੇ ਹਲਕੀ ਬਾਰਿਸ਼ ਹੋਵੇਗੀ ਅਤੇ ਉੱਚੀਆਂ ਪਹਾੜੀਆਂ ਦੇ ਦੂਰ-ਦੁਰਾਡੇ ਖੇਤਰਾਂ ’ਚ ਮੀਂਹ ਪਵੇਗਾ।
ਸ਼ਿਮਲਾ ਮੌਸਮ ਵਿਗਿਆਨ ਕੇਂਦਰ ਨੇ ਮੰਗਲਵਾਰ ਨੂੰ ਕਿਨੌਰ ਅਤੇ ਲਾਹੌਲ ਅਤੇ ਸਪਿਤੀ ਨੂੰ ਛੱਡ ਕੇ ਸਾਰੇ 10 ਜ਼ਿਲ੍ਹਿਆਂ ’ਚ 28 ਮਾਰਚ ਨੂੰ ਅਤੇ ਚੰਬਾ, ਕਾਂਗੜਾ, ਕੁੱਲੂ ਅਤੇ ਮੰਡੀ ਜ਼ਿਲ੍ਹਿਆਂ ’ਚ 26 ਮਾਰਚ ਨੂੰ ਬਿਜਲੀ ਡਿੱਗਣ ਅਤੇ 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਗਿਆਨ ਕੇਂਦਰ ਨੇ 26, 27 ਅਤੇ 28 ਮਾਰਚ ਨੂੰ ਰਾਜ ’ਚ ਗਿੱਲੇ ਮੌਸਮ ਦੀ ਭਵਿੱਖਬਾਣੀ ਵੀ ਕੀਤੀ ਹੈ।
;
;
;
;
;
;
;
;
;