ਬਾਘਾਪੁਰਾਣਾ ਬਲਾਕ ਸੰਮਤੀ ਦੇ ਚੇਅਰਮੈਨ ਦੀ ਚੋਣ ਅੱਜ
ਬਾਘਾਪੁਰਾਣਾ (ਮੋਗਾ), 28 ਮਾਰਚ - ਬਾਘਾਪੁਰਾਣਾ ਬਲਾਕ ਸੰਮਤੀ ਦੇ ਚੇਅਰਮੈਨ ਦੀ ਚੋਣ ਅੱਜ ਹੋਵੇਗੀ। ਹਾਈਕੋਰਟ ਦੇ ਹੁਕਮਾਂ ਮੁਤਾਬਕ ਇਹ ਚੋਣ ਅੱਜ ਹੋਣ ਜਾ ਰਹੀ ਹੈ। 17 ਮਾਰਚ ਨੂੰ ਹੋਈ ਚੇਅਰਮੈਨ ਦੀ ਚੋਣ ਨੂੰ ਹਾਈਕੋਰਟ ਨੇ ਰੱਦ ਕਰ ਦਿੱਤਾ ਸੀ।
ਜਾਣਕਾਰੀ ਅਨੁਸਾਰ, ਇਹ ਚੋਣ ਪਹਿਲਾਂ 5 ਮਾਰਚ ਨੂੰ ਹੋਣੀ ਸੀ, ਪਰ ਉਸ ਦਿਨ ਸੱਤਾਧਾਰੀ ਪਾਰਟੀ ਦੇ ਬਲਾਕ ਸੰਮਤੀ ਮੈਂਬਰਾਂ ਦੇ ਗੈਰ-ਹਾਜ਼ਰ ਰਹਿਣ ਕਾਰਨ ਚੋਣ ਪ੍ਰਕਿਰਿਆ ਅਧੂਰੀ ਰਹਿ ਗਈ। ਇਸ ਨਾਲ ਸਿਆਸੀ ਪੱਧਰ ‘ਤੇ ਹਲਚਲ ਤੇਜ਼ ਹੋ ਗਈ ਸੀ ਅਤੇ ਵਿਰੋਧੀ ਧਿਰ ਵਲੋਂ ਵੀ ਸਵਾਲ ਖੜ੍ਹੇ ਕੀਤੇ ਗਏ ਸਨ।
ਇਸ ਤੋਂ ਬਾਅਦ ਪ੍ਰਸ਼ਾਸਨ ਵਲੋਂ ਅੱਧੀ ਰਾਤ ਨੂੰ ਨਵਾਂ ਹੁਕਮ ਜਾਰੀ ਕਰਦੇ ਹੋਏ 13 ਮਾਰਚ ਨੂੰ ਮੁੜ ਚੋਣ ਕਰਵਾਉਣ ਦਾ ਐਲਾਨ ਕੀਤਾ ਗਿਆ। ਪਰ ਸਥਿਤੀ ’ਚ ਸੁਧਾਰ ਨਾ ਆਉਣ ਕਾਰਨ ਇਹ ਪ੍ਰਕਿਰਿਆ ਫਿਰ ਵੀ ਅੱਗੇ ਨਹੀਂ ਵਧ ਸਕੀ। ਸੂਤਰਾਂ ਮੁਤਾਬਕ, ਆਖਿਰਕਾਰ 17 ਮਾਰਚ ਨੂੰ ਚੋਣ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਸ ਦਿਨ ਇਲਾਕੇ ’ਚ ਲਾਅ ਐਂਡ ਆਰਡਰ ਦੀ ਸਥਿਤੀ ਠੀਕ ਨਾ ਹੋਣ ਕਰਕੇ ਚੋਣ ਮੁੜ ਰੱਦ ਕਰ ਦਿੱਤੀ ਗਈ ਸੀ।
;
;
;
;
;
;
;
;
;