ਭਾਰਤ-ਪਾਕਿਸਤਾਨ ਵਪਾਰ ਚਲਾਉਣ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਅਟਾਰੀ ਸਰਹੱਦ 'ਤੇ ਰੈਲੀ ਸ਼ੁਰੂ
ਅਟਾਰੀ (ਅੰਮ੍ਰਿਤਸਰ) 28 ਮਾਰਚ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ) - ਭਾਰਤ-ਪਾਕਿਸਤਾਨ ਦੋਵਾਂ ਗਵਾਂਢੀ ਦੇਸ਼ਾਂ ਦਾ ਵਪਾਰ ਪਿਛਲੇ ਲੰਮੇ ਸਮੇਂ ਤੋਂ ਬੰਦ ਹੈ। ਵਪਾਰਕ ਸੌਦੇ ਅਤੇ ਆਵਾਜਾਈ ਨੂੰ ਚਲਾਉਣ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਅਟਾਰੀ ਸਰਹੱਦ 'ਤੇ ਰੈਲੀ ਕੀਤੀ ਜਾ ਰਹੀ। ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਵਰਕਰ ਅਤੇ ਆਗੂ ਵੱਡੀ ਗਿਣਤੀ ਵਿਚ ਇੰਟੀਗਰੇਟਡ ਚੈੱਕ ਪੋਸਟ ਦੇ ਮੁੱਖ ਦੁਆਰ ਅੱਗੇ ਪਹੁੰਚ ਗਏ ਹਨ ਅਤੇ ਵਪਾਰ ਚਲਾਉਣ ਸਬੰਧੀ ਆਵਾਜ਼ ਉਠਾਈ ਜਾ ਰਹੀ ਹੈ। ਵਪਾਰ ਖੋਲੋ ਬਾਰਡਰ ਖੋਲੋ ਸੰਬੰਧੀ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।
;
;
;
;
;
;
;
;