JALANDHAR WEATHER

ਅਣਪਛਾਤੇ ਹਮਲਾਵਰਾਂ ਨੇ ਡਾਕਟਰ ਦੇ ਬੇਟੇ ਨੂੰ ਗੋਲੀਆਂ ਮਾਰ ਕੇ ਕੀਤਾ ਜ਼ਖ਼ਮੀ

ਅਮਰਕੋਟ (ਤਰਨਤਾਰਨ), 28 ਮਾਰਚ (ਭੱਟੀ) - ਅਬਾਦੀ ਅਮਰਕੋਟ ਦੇ ਜੱਜ ਮੈਡੀਕਲ ਸਟੋਰ 'ਤੇ ਅੱਜ ਅਣਪਛਾਤੇ ਹਮਲਾਵਰਾਂ ਵਲੋਂ ਗੋਲੀਆਂ ਚਲਾਈਆਂ ਗਈਆਂ, ਜਿਸ ਚ ਡਾ. ਜੱਜਪਾਲ ਦੇ ਬੇਟੇ ਸੁਨੀਲ ਦੇ ਗੋਲੀਆਂ ਲੱਗੀਆਂ। ਜ਼ਖ਼ਮੀ ਹਾਲਤ ਵਿਚ ਸੁਨੀਲ ਨੂੰ ਭਿਖੀਵਿੰਡ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ। ਜ਼ਿਕਰਯੋਗ ਹੈ ਇਹ ਉਹ ਪਰਿਵਾਰ ਜਦੋਂ ਅਮਰਕੋਟ ਵਿਖੇ 84 'ਚ ਹਿੰਦੂ ਦੁਕਾਨਦਾਰਾ 'ਤੇ ਵੱਡਾ ਹਮਲਾ ਕਰਕੇ ਬਹੁਤ ਦੁਕਾਨਦਾਰਾ ਨੂੰ ਵੱਡਿਆਂ ਤੇ ਮਾਰਿਆ ਗਿਆ ਉਸ ਵਿਚ ਡਾ. ਜੱਜਪਾਲ ਦੇ ਚਾਚਾ ਮਨੋਹਰ ਲਾਲ ਦਾ ਵੀ ਕਤਲ ਕਰ ਦਿੱਤਾ ਗਿਆ ਸੀ। ।ਪਿਛਲੇ ਕਈ ਮਹੀਨਿਆਂ ਤੋਂ ਫਿਰੌਤੀ ਦੀਆਂ ਕਾਲਾ ਇਨ੍ਹਾਂ ਦੇ ਭਤੀਜੇ ਡਾ ਅਜੇ ਨੂੰ ਆ ਰਹੀਆਂ ਸਨ ਤੇ ਅੱਜ ਇਨ੍ਹਾਂ ਦੀ ਦੁਕਾਨ 'ਤੇ ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ ਚਾਰ ਗੋਲੀਆਂ ਮਾਰੀਆਂ ਗਈਆਂ, ਜਿਸ ਕਾਰਨ ਅੱਡਾ ਅਮਰਕੋਟ ਚ ਦਹਿਸ਼ਤ ਦਾ ਮਹੌਲ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ