JALANDHAR WEATHER

ਅਟਾਰੀ ਸਰਹੱਦ 'ਤੇ ਹੋ ਰਹੀ ਰੈਲੀ ਵਾਲੇ ਸਥਾਨ 'ਤੇ ਪੰਜਾਬ ਪੁਲਿਸ ਅਤੇ ਬੀਐਸਐਫ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ

ਅਟਾਰੀ (ਅੰਮ੍ਰਿਤਸਰ), 28 ਮਾਰਚ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ) - ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਇਮਾਨ ਸਿੰਘ ਮਾਨ ਵਲੋਂ ਅਟਾਰੀ ਸਰਹੱਦ 'ਤੇ ਰੈਲੀ ਕੀਤੀ ਜਾ ਰਹੀ ਹੈ। ਸਿਮਰਨਜੀਤ ਸਿੰਘ ਮਾਨ ਨੇ ਗੱਲਬਾਤ ਕਰਦੇ ਕਿਹਾ ਕਿ ਰੈਲੀ ਦਾ ਮੁੱਖ ਮਕਸਦ ਭਾਰਤ ਪਾਕਿਸਤਾਨ ਦੋਵਾਂ ਗਵਾਂਢੀ ਦੇਸ਼ਾਂ ਦਾ ਵਪਾਰ ਅਤੇ ਆਵਾਜਾਈ ਚਲਾਉਣਾ ਹੈ। ਰੈਲੀ ਵਿਚ ਵੱਡੀ ਗਿਣਤੀ ਵਿਚ ਲੋਕ ਪਹੁੰਚੇ ਹਨ। ਭਾਰਤ-ਪਾਕਿਸਤਾਨ ਵਪਾਰ ਚਲਾਉਣ ਸੰਬੰਧੀ ਰੈਲੀ ਆਈਸੀਪੀ ਚੈੱਕ ਪੋਸਟ ਦੇ ਬਾਹਰ ਕੀਤੀ ਜਾ ਰਹੀ ਹੈ। ਸੀਮਾ ਸੁਰੱਖਿਆ ਬਲ ਅਤੇ ਪੰਜਾਬ ਪੁਲਿਸ ਵਲੋਂ ਆਈਸੀਪੀ ਅਤੇ ਜੇਸੀਪੀ ਦੇ ਮੁੱਖ ਦੁਆਰ ਅੱਗੇ ਸਖ਼ਤ ਸੁਰੱਖਿਆ ਪ੍ਰਬੰਧ ਕਰ ਦਿੱਤੇ ਗਏ ਹਨ ਤਾਂ ਕਿ ਰੈਲੀ ਦਾ ਇਕੱਠ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਅਟਾਰੀ ਵੱਲ ਨਾ ਜਾ ਸਕੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਬਾਰਡਰ ਖੋਲੋ, ਵਪਾਰ ਅਤੇ ਆਵਾਜਾਈ ਚਲਾਓ ਸੰਬੰਧੀ ਨਾਅਰੇਬਾਜੀ ਕੀਤੀ ਜਾ ਰਹੀ ਹੈ। ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਨਦੀਪ ਕੌਰ ਸੰਧੂ ਨੇ ਕਿਹਾ ਕਿ ਬਾਰਡਰ ਖੁੱਲ੍ਹੇਗਾ ਤਾਂ ਦੋਵਾਂ ਦੇਸ਼ਾਂ ਵਿਚ ਖੁਸ਼ਹਾਲੀ ਆਵੇਗੀ। ਇਸ ਕਰਕੇ ਸਰਕਾਰ ਨੂੰ ਦੋਹਾਂ ਦੇਸ਼ਾਂ ਦਾ ਵਪਾਰ ਜਲਦੀ ਤੋਂ ਜਲਦੀ ਚਲਾ ਦੇਣਾ ਚਾਹੀਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ