ਤੇਜ਼ ਬਾਰਿਸ਼ ਤੇ ਹਨੇਰੀ ਨੇ ਧਰਤੀ 'ਤੇ ਵਿਛਾਈ ਕਣਕ ਦੀ ਫਸਲ
ਸ਼ੇਰਪੁਰ (ਸੰਗਰੂਰ) , 3 ਅਪ੍ਰੈਲ (ਮੇਘ ਰਾਜ ਜੋਸ਼ੀ) – ਮਾਲਵਾ ਖੇਤਰ ਵਿਚ ਅੱਜ ਸਵੇਰ ਤੋਂ ਹੀ ਹੋ ਰਹੀ ਤੇਜ਼ ਬਾਰਿਸ਼ ਅਤੇ ਹਨੇਰੀ ਨੇ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਕਾਫੀ ਵਧਾ ਦਿੱਤਾ ਹੈ। ਕਈ ਇਲਾਕਿਆਂ ਵਿਚ ਗੜ੍ਹੇਮਾਰੀ ਦੀਆਂ ਵੀ ਖਬਰਾਂ ਸਾਹਮਣੇ ਆਈਆਂ ਹਨ, ਜਿਸ ਨਾਲ ਫਸਲ ਨੂੰ ਹੋਰ ਵੀ ਨੁਕਸਾਨ ਪਹੁੰਚਣ ਦਾ ਡਰ ਬਣ ਗਿਆ ਹੈ। ਇਸ ਸਮੇਂ ਕਣਕ ਦੀ ਫਸਲ ਪੂਰੀ ਤਰ੍ਹਾਂ ਪੱਕ ਚੁੱਕੀ ਹੈ ਅਤੇ ਕੱਟਾਈ ਲਈ ਤਿਆਰ ਖੜ੍ਹੀ ਸੀ, ਪਰ ਅਚਾਨਕ ਆਏ ਮੌਸਮੀ ਬਦਲਾਅ ਨੇ ਕਿਸਾਨਾਂ ਦੇ ਸਾਹ ਰੋਕ ਦਿੱਤੇ ਹਨ। ਤੇਜ਼ ਹਵਾ ਅਤੇ ਮੀਂਹ ਕਾਰਨ ਕਈ ਪਿੰਡਾਂ ਵਿਚ ਕਣਕ ਦੀ ਫਸਲ ਧਰਤੀ ਨਾਲ ਲੱਗ ਗਈ ਹੈ, ਜਿਸ ਨਾਲ ਉਪਜ ਘਟਣ ਦਾ ਖਤਰਾ ਬਣ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਮੌਸਮ ਜਲਦੀ ਸਾਫ ਨਾ ਹੋਇਆ ਤਾਂ ਨੁਕਸਾਨ ਹੋਰ ਵਧ ਸਕਦਾ ਹੈ।
;
;
;
;
;
;
;
;