ਤੇਲੰਗਾਨਾ ’ਚ ਪਿਤਾ ਨੇ ਜੁੜਵਾਂ ਧੀਆਂ ਨੂੰ ਖੂਹ ’ਚ ਧੱਕਾ ਦੇ ਕੇ ਮਾਰਿਆ
ਕਰੀਮਨਗਰ (ਤੇਲੰਗਾਨਾ), 3 ਅਪ੍ਰੈਲ (ਪੀ.ਟੀ.ਆਈ.)- ਸ਼ੁੱਕਰਵਾਰ ਨੂੰ ਕਰੀਮਨਗਰ ਜ਼ਿਲ੍ਹੇ ਦੇ ਇਕ ਪਿੰਡ ’ਚ ਇਕ ਵਿਅਕਤੀ ਨੇ ਆਪਣੀਆਂ 4 ਸਾਲ ਦੀਆਂ ਜੁੜਵਾਂ ਧੀਆਂ ਨੂੰ ਖੂਹ ’ਚ ਧੱਕਾ ਦੇ ਕੇ ਕਥਿਤ ਤੌਰ 'ਤੇ ਮਾਰ ਦਿੱਤਾ। ਜੁਬਲੀਨਗਰ ਪਿੰਡ ਦਾ ਰਹਿਣ ਵਾਲਾ ਦੋਸ਼ੀ, ਪਿਛਲੇ 6 ਸਾਲਾਂ ਤੋਂ ਵਿਆਹਿਆ ਹੋਇਆ ਸੀ ਅਤੇ ਇਸ ਜੋੜੇ ਦੀਆਂ ਜੁੜਵਾਂ ਧੀਆਂ ਸਨ।
ਪੁਲਿਸ ਅਨੁਸਾਰ, ਜੋੜੇ ਨੂੰ ਅਕਸਰ ਘਰੇਲੂ ਝਗੜਿਆਂ ਦਾ ਸਾਹਮਣਾ ਕਰਨਾ ਪੈਂਦਾ ਸੀ।ਮੁੱਢਲੀ ਪੁੱਛਗਿੱਛ ਤੋਂ ਪਤਾ ਚੱਲਦਾ ਹੈ ਕਿ ਉਹ ਵਿਅਕਤੀ ਬੱਚਿਆਂ ਨੂੰ ਇਕ ਖੇਤ ’ਚ ਲੈ ਗਿਆ ਅਤੇ ਸ਼ੱਕ ਹੈ ਕਿ ਉਸਨੇ ਉਨ੍ਹਾਂ ਨੂੰ ਖੂਹ ਵਿਚ ਧੱਕਾ ਦਿੱਤਾ, ਸੀ ਜਿਸ ਕਾਰਨ ਉਹ ਡੁੱਬ ਗਈਆਂ ਤੇ ਉਨ੍ਹਾਂ ਦੀ ਮੌਤ ਹੋ ਗਈ। ਸੂਚਨਾ 'ਤੇ ਕਾਰਵਾਈ ਕਰਦਿਆਂ, ਪੁਲਿਸ ਟੀਮਾਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਅਤੇ ਬਾਅਦ ’ਚ ਖੂਹ ’ਚੋਂ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ। ਪੁਲਿਸ ਨੇ ਦੋਸ਼ੀ ਨੂੰ ਹਿਰਾਸਤ ’ਚ ਲੈ ਲਿਆ ਹੈ। ਸਹਾਇਕ ਪੁਲਿਸ ਕਮਿਸ਼ਨਰ ਵਿਜੇ ਕੁਮਾਰ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਜਾਂਚ ਦੀ ਨਿਗਰਾਨੀ ਕੀਤੀ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪਿੰਡ ’ਚ ਭਾਰੀ ਪੁਲਿਸ ਤਾਇਨਾਤ ਕੀਤੀ ਗਈ ਹੈ।
;
;
;
;
;
;
;
;