ਆਈ.ਪੀ.ਐਲ.2026 - ਹੈਦਰਾਬਾਦ ਨੇ ਪੰਜਾਬ ਨੂੰ ਜਿੱਤਣ ਲਈ ਦਿੱਤਾ 220 ਦੌੜਾਂ ਦਾ ਟੀਚਾ
ਮੁਹਾਲੀ, 11 ਅਪ੍ਰੈਲ - ਆਈ.ਪੀ.ਐੱਲ. 2026 ਦਾ 17ਵਾਂ ਮੈਚ ਪੰਜਾਬ ਕਿੰਗਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਕਾਰ ਨਿਊ ਚੰਡੀਗੜ੍ਹ ਵਿਚ ਹੋ ਰਿਹਾ ਹੈ। ਟਾਸ ਜਿੱਤ ਕੇ ਪੰਜਾਬ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਹੈਦਰਾਬਾਦ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਤੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਹੈਦਰਾਬਾਦ ਨੇ ਨਿਰਧਾਰਤ 20 ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ 'ਤੇ 219 ਦੌੜਾਂ ਬਣਾਈਆਂ। ਹੈਦਰਾਬਾਦ ਵਲੋਂ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ 74 (28 ਗੇਂਦਾਂ) ਦੌੜਾਂ ਬਣਾਈਆਂ ਜਦਕਿ ਟ੍ਰੈਵਸ ਹੈੱਡ 38 (23 ਗੇਂਦਾਂ), ਇਸ਼ਾਨ ਕਿਸ਼ਨ 27 (17 ਗੇਂਦਾਂ), ਅਨਿਕੇਤ ਵਰਮਾ 18 (9 ਗੇਂਦਾਂ), ਸਲਿਲ ਅਰੋੜਾ 9 (8 ਗੇਂਦਾਂ) ਅਤੇ ਹੈਨਰਿਕ ਕਲਾਸੇਨ 39 (33 ਗੇਂਦਾਂ) ਦੌੜਾਂ ਬਣਾ ਕੇ ਆਊਟ ਹੋਏ। ਪੰਜਾਬ ਵਲੋਂ ਅਰਸ਼ਦੀਪ ਸਿੰਘ ਨੇ 4 ਓਵਰਾਂ ਵਿਚ 50 ਦੌੜਾਂ ਦੇ ਕੇ 2, ਸ਼ਸ਼ਾਂਕ ਸਿੰਘ ਨੇ 3 ਓਵਰਾਂ 'ਚ 20 ਦੌੜਾਂ ਦੇ ਕੇ 2 ਅਤੇ ਜ਼ੇਵੀਅਰ ਬਾਰਟਲੇਟ ਨੇ 4 ਓਵਰਾਂ 'ਚ 42 ਦੌੜਾਂ ਦੇ ਕੇ ਇਕ ਵਿਕਟ ਹਾਸਲ ਕੀਤੀ।
;
;
;
;
;
;
;
;
;