ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਇਕ ਹੋਰ ਨੌਜਵਾਨ ਦੀ ਮੌਤ
ਨਡਾਲਾ/ਕਪੂਰਥਲਾ , 17 ਅਪ੍ਰੈਲ (ਰਘਬਿੰਦਰ ਸਿੰਘ) - ਥਾਣਾ ਢਿਲਵਾਂ ਦੇ ਪਿੰਡ ਰਾਏਪੁਰ ਅਰਾਈਆਂ (ਕਪੂਰਥਲਾ) ਵਿੱਚ ਅਜੇ ਇਕ ਹਫਤਾ ਪਹਿਲਾਂ ਨਸ਼ੇ ਨਾਲ ਮਰੇ ਦੋ ਨੌਜਵਾਨਾਂ ਦੇ ਸਿਵੇ ਠੰਡੇ ਨਹੀਂ ਹੋਏ ਸਨ ਕਿ,ਨਸ਼ੇ ਨੇ ਇਕ ਹੋਰ ਘਰ ਨੂੰ ਉਜਾੜ ਦਿੱਤਾ ਹੈ । ਮਿਲੀ ਜਾਣਕਾਰੀ ਅਨੁਸਾਰ ਪਿੰਡ ਦੇ ਇਕ ਨਸ਼ੇ ਕਰਨ ਦੇ ਆਦੀ ਨੌਜਵਾਨ ਦੀ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਮੌਤ ਹੋ ਗਈ, ਜਿਸ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਸੈਮੂਅਲ ਉਰਫ ਸੰਨੀ ਪੁੱਤਰ ਅਬਦੁਲ ਵਾਸੀ ਪਿੰਡ ਰਾਏਪੁਰ ਰਾਈਆਂ ਵਜੋਂ ਹੋਈ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਕਾਫੀ ਸਮੇਂ ਤੋਂ ਨਸ਼ੇ ਦਾ ਆਦੀ ਸੀ।
;
;
;
;
;
;
;