JALANDHAR WEATHER

ਸਾਬਕਾ ਰਾਗੀ ਭਾਈ ਹਰਬੰਸ ਸਿੰਘ ਦੇ ਪਰਿਵਾਰ ਦੀ ਜਾਇਦਾਦ ਹੜੱਪ ਕੀਤੇ ਜਾਣ ਦੇ ਮਾਮਲੇ 'ਤੇ ਬੋਲੇ ਬਿਕਰਮ ਸਿੰਘ ਮਜੀਠੀਆ

ਚੰਡੀਗੜ੍ਹ, 24 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੰਗ ਕੀਤੀ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਵਲੋਂ ਸਾਬਕਾ ਰਾਗੀ ਭਾਈ ਹਰਬੰਸ ਸਿੰਘ ਜਗਾਧਰੀ ਵਾਲੇ ਦੀ ਜਾਇਦਾਦ ਜ਼ਬਤ ਕਰਨ ਦੀ ਧਮਕੀ ਦੇਣ ਤੇ ਕੋਸ਼ਿਸ਼ ਕਰਨ ਦੇ ਮਾਮਲੇ ਵਿਚ ਉਨ੍ਹਾਂ ਖ਼ਿਲਾਫ਼ ਫ਼ੌਜਦਾਰੀ ਮਾਮਲਾ ਦਰਜ ਕੀਤਾ ਜਾਵੇ।  ਅੱਜ ਇਥੇ ਪੀੜਤ ਪਰਿਵਾਰ ਦੇ ਨਾਲ ਮਿਲ ਕੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਆਪ ਵਿਧਾਇਕ ਨੇ ਨਾ ਸਿਰਫ ਰਾਗੀ ਪਰਿਵਾਰ ਦੀ ਜਾਇਦਾਦ ਹੜੱਪ ਕਰਨ ਦੀ ਕੋਸ਼ਿਸ਼ ਕੀਤੀ ਬਲਕਿ ਪਰਿਵਾਰ ਵਲੋਂ ਮਦਦ ਕਰਨ ਵਾਸਤੇ ਉਨ੍ਹਾਂ ਕੋਲ ਪਹੁੰਚ ਕਰਨ ’ਤੇ ਨਾ ਸਿਰਫ ਜਾਇਦਾਦ ਵਿਚ ਹਿੱਸਾ ਮੰਗਿਆ ਬਲਕਿ ਇਹ ਵੀ ਮੰਗ ਕੀਤੀ ਕਿ 20 ਕਰੋੜ ਰੁਪਏ ਦੀ ਜਾਇਦਾਦ ਉਨ੍ਹਾਂ ਨੂੰ ਸਿਰਫ 5 ਕਰੋੜ ਰੁਪਏ ਵਿਚ ਵੇਚ ਦਿੱਤੀ ਜਾਵੇ।


ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਵਸੂਲੀ, ਜ਼ਮੀਨ ਹਥਿਆਉਣ ਤੇ ਧਮਕਾਉਣ ਦਾ ਕੇਸ ਬਣਦਾ ਹੈ ਤੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਵਿਧਾਇਕ ਨੇ ਪਰਿਵਾਰ ਨੂੰ ਆਪਣੇ ਘਰ ਸੱਦ ਕੇ ਇਕ ਵੀਡੀਓ ਵੀ ਜਾਰੀ ਕਰਨ ਦਾ ਯਤਨ ਕੀਤਾ ਕਿ ਮਾਮਲੇ ਵਿਚ ਸਮਝੌਤਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਭਾਈ ਹਰਬੰਸ ਸਿੰਘ ਦੇ ਪੋਤੇ ਮਹਾਗੁਰਜੋਤ ਸਿੰਘ ਜਿਨ੍ਹਾਂ ਨੇ ਇਸ ਮੌਕੇ ਪਰਿਵਾਰ ਦਾ ਪੱਖ ਦੱਸਿਆ, ਨੇ ਖ਼ੁਲਾਸਾ ਕੀਤਾ ਕਿ ਉਨ੍ਹਾਂ ਨੂੰ ਕਮਿਸ਼ਨਰ ਦਫਤਰ ਦਾ ਨਾਮ ਲੈ ਕੇ ਵਿਧਾਇਕ ਦੇ ਘਰ ਲਿਜਾਇਆ ਗਿਆ ਅਤੇ ਬੰਦੂਕ ਦੀ ਨੋਕ ’ਤੇ ਧਮਕਾਇਆ ਵੀ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ