ਪੱਛਮੀ ਬੰਗਾਲ ਚੋਣਾਂ: ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਵੱਧ ਤੋਂ ਵੱਧ ਵੋਟਿੰਗ ਦੀ ਅਪੀਲ
ਨਵੀਂ ਦਿੱਲੀ, 29 ਅਪ੍ਰੈਲ-ਪੱਛਮੀ ਬੰਗਾਲ ਵਿਚ ਦੂਜੇ ਪੜਾਅ ਦੌਰਾਨ ਹੋ ਰਹੀ ਵੋਟਿੰਗ ਸੰਬੰਧੀ ਪ੍ਰਧਾਨ ਮੰਤਰੀ ਮੋਦੀ ਨੇ ਇਕ ਟਵੀਟ ਸਾਂਝਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਜਾਗਰੂਕ ਨਾਗਰਿਕ ਹੋਣ ਦੇ ਨਾਤੇ, ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਨ ਲਈ ਰਿਕਾਰਡ ਵੋਟਰਾਂ ਦੀ ਵੋਟਿੰਗ ਨੂੰ ਯਕੀਨੀ ਬਣਾਈਏ। ਇਸ ਤਰ੍ਹਾਂ ਅਸੀਂ ਨਾ ਸਿਰਫ਼ ਭਾਰਤ ਦੇ ਪੁਨਰ ਨਿਰਮਾਣ ਵਿਚ ਸਰਗਰਮ ਭੂਮਿਕਾ ਨਿਭਾ ਸਕਦੇ ਹਾਂ, ਸਗੋਂ ਇਕ ਮਜ਼ਬੂਤ ਅਤੇ ਖੁਸ਼ਹਾਲ ਰਾਸ਼ਟਰ ਦੀ ਨੀਂਹ ਵੀ ਮਜ਼ਬੂਤ ਕਰ ਸਕਦੇ ਹਾਂ।
;
;
;
;
;
;
;
;