ਯੂ.ਪੀ. - ਗਾਜ਼ੀਆਬਾਦ ਦੀ ਸੁਸਾਇਟੀ ਵਿਚ ਲੱਗੀ ਭਿਆਨਕ ਅੱਗ
ਗਾਜ਼ੀਆਬਾਦ (ਯੂ.ਪੀ.), 29 ਅਪ੍ਰੈਲ - ਗਾਜ਼ੀਆਬਾਦ ਦੇ ਇੰਦਰਾਪੁਰਮ ਦੇ ਅਭੈ ਖੰਡ ਵਿੱਚ ਗੌਰ ਗ੍ਰੀਨ ਐਵੇਨਿਊ ਸੋਸਾਇਟੀ ਵਿਚ ਭਿਆਨਕ ਅੱਗ ਲੱਗ ਗਈ। 9ਵੀਂ ਮੰਜ਼ਿਲ ਤੋਂ ਸ਼ੁਰੂ ਹੋਈ ਅੱਗ ਤੇਜ਼ੀ ਨਾਲ ਫੈਲ ਗਈ, ਜਿਸ ਨਾਲ ਲਗਭਗ 10-12 ਫਲੈਟ ਸੜ ਗਏ ਅਤੇ ਕਾਫ਼ੀ ਨੁਕਸਾਨ ਹੋਇਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਇਆ; ਘਟਨਾ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਨਿਊਜ਼ ਏਜੰਸੀ ਦੇ ਅਨੁਸਾਰ, ਇਸ ਸੰਘਣੀ ਆਬਾਦੀ ਵਾਲੀ ਸੁਸਾਇਟੀ ਵਿਚ ਲੱਗੀ ਅੱਗ ਨੇ ਲੋਕਾਂ ਵਿਚ ਦਹਿਸ਼ਤ ਪੈਦਾ ਕਰ ਦਿੱਤੀ, ਪਰ ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ ਹੈ।
;
;
;
;
;
;
;
;