ਪੁਲਿਸ ਥਾਣਾ ਸੁਲਤਾਨਵਿੰਡ ਵੱਲੋ ਰਿਮਾਂਡ ਤੇ ਲਏ ਗਏ ਦੋਸ਼ੀ ਕੋਲੋ ਪੁੱਛਗਿੱਛ ਦੌਰਾਨ 2 ਨਜਾਇਜ ਪਿਸਟਲ ਬਰਾਮਦ
ਸੁਲਤਾਨਵਿੰਡ, 4 ਮਈ ( ਗੁਰਨਾਮ ਸਿੰਘ ਬੁੱਟਰ)- ਪੰਜਾਬ ਸਰਕਾਰ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੱਲੋ ਲੁੱਟਾ ਖੋਹਾ ਅਤੇ ਯੁੱਧ ਨਸ਼ਿਆ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਪੁਲਿਸ ਥਾਣਾ ਸੁਲਤਾਨਵਿੰਡ ਵੱਲੋ ਰਿਮਾਂਡ ਦੌਰਾਨ ਇੱਕ ਦੋਸ਼ੀ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਉਸ ਦੀ ਨਿਸ਼ਾਨ ਦੇਹੀ ਤੇ ਅੱਜ 2 ਨਜਾਇਜ਼ ਪਿਸਟਲ ਬਰਾਮਦ ਕੀਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆ ਏਡੀਸੀਪੀ ਸਿਟੀ ਵਨ ਵਿਸ਼ਾਲਜੀਤ ਸਿੰਘ, ਏਸੀਪੀ ਪ੍ਰੀਤਇੰਦਰ ਸਿੰਘ ਤੇ ਪੁਲਿਸ ਥਾਣਾ ਸੁਲਤਾਨਵਿੰਡ ਦੇ ਮੁੱਖ ਅਫ਼ਸਰ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਪੁਲਿਸ ਥਾਣਾ ਸੁਲਤਾਨਵਿੰਡ ਦੀ ਪੁਲਿਸ ਵੱਲੋ ਹਨੀ ਸਿੰਘ ਉਰਫ ਹਰਪ੍ਰੀਤ ਸਿੰਘ ਪੁੱਤਰ ਲਾਲ ਮਸੀਹ ਵਾਸੀ ਅਲਗੋ ਕਲਾਂ (ਨੇੜੇ ਅਲਗੋ ਕੋਠੀ) ਪੁਲਿਸ ਥਾਣਾ ਵਲਟੋਹਾ ਜਿਲਾ ਤਰਨਤਾਰਨ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਸੀ। ਉਨ੍ਹਾ ਦੱਸਿਆ ਕਿ ਹਨੀ ਸਿੰਘ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਕੁਝ ਦਿਨ ਲਈ ਪੁਲਿਸ ਰਿਮਾਂਡ ਹਾਸਲ ਹੋਇਆ ਸੀ। ਜਿਸਤੋ ਬਾਅਦ ਹਨੀ ਸਿੰਘ ਕੋਲੋ ਪੁਲਿਸ ਵੱਲੋ ਸਖਤੀ ਨਾਲ ਕੀਤੀ ਗਈ।
ਪੁੱਛਗਿੱਛ ਦੌਰਾਨ ਉਸ ਕੋਲੋ 2 ਨਜਾਇਜ਼ ਪਿਸਟਲ ਜਿੰਨਾ ਵਿੱਚ ਇੱਕ ਪਿਸਟਲ 32 ਬੋਰ 5 ਜਿਦਾਂ ਰੋਂਦ ਤੇ ਇੱਕ ਪਿਸਟਲ 30 ਬੋਰ ਬ੍ਰਾਮਦ ਕੀਤੇ ਗਏ ਹਨ। ਇਹ ਪਿਸਟਲ ਹਨੀ ਸਿੰਘ ਨੇ ਸੁਲਤਾਨਵਿੰਡ ਦੀ ਅੱਪਰ ਦੁਆਬ ਨਹਿਰ ਨੇੜਿਓ ਬ੍ਰਾਮਦ ਕਰਵਾਏ ਹਨ। ਉਨ੍ਹਾ ਦੱਸਿਆ ਕਿ ਅੱਜ ਫੇਰ ਹਨੀ ਸਿੰਘ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਕੁਝ ਦਿਨ ਲਈ ਰਿਮਾਂਡ ਹਾਸਲ ਕੀਤਾ ਜਾਵੇਗਾ। ਤਾਂ ਜੋ ਇਸ ਕੋਲੋ ਹੋਰ ਵੀ ਹਥਿਆਰ ਬਰਾਮਦ ਹੋ ਸਕਣ। ਉਨਾਂ ਇਹ ਵੀ ਦੱਸਿਆ ਕਿ ਹਨੀ ਸਿੰਘ ਤੇ ਪਹਿਲਾ ਵੀ ਤਰਨਤਾਰਨ ਤੇ ਅੰਮ੍ਰਿਤਸਰ ਦੇ ਵੱਖ-ਵੱਖ ਥਾਣਿਆਂ ਵਿੱਚ ਕਈ ਮਾਮਲੇ ਦਰਜ ਹਨ ਜਿੰਨਾ ਵਿੱਚ ਹਨੀ ਸਿੰਘ ਭਗੋੜਾ ਚੱਲਿਆ ਆ ਰਿਹਾ ਸੀ। ਕੈਪਸ਼ਨ ਪੁਲਿਸ ਥਾਣਾ ਸੁਲਤਾਨਵਿੰਡ ਵੱਲੋ ਪਿਸਟਲਾ ਸਮੇਤ ਕਾਬੂ ਕੀਤੇ ਗਏ।
;
;
;
;
;
;
;