JALANDHAR WEATHER

ਗਗਨਦੀਪ ਹੱਤਿਆਕਾਂਡ ਮਾਮਲੇ ਵਿੱਚ ਸੰਘਰਸ਼ੀਲ ਜੱਥੇਬੰਦੀਆ ਨੂੰ ਮਿਲੇ ਵਿਸ਼ਵਾਸ ਤੋ ਬਾਦ ਸੰਸਕਾਰ ਕਰਨ ਨੂੰ ਲੈ ਕੇ ਇੱਕ ਮਤ ਹੋਏ

ਮਾਛੀਵਾੜਾ ਸਾਹਿਬ 4 ਮਈ, (ਮਨੋਜ ਕੁਮਾਰ)- ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਗਗਨਦੀਪ ਸਿੰਘ ਹੱਤਿਆ ਕਾਂਡ ਵਿੱਚ ਉਸ ਸਮੇਂ ਪੁਲਿਸ ਨੇ ਕੁਝ ਰਾਹਤ ਮਹਿਸੂਸ ਕੀਤੀ ਜਦੋ ਮ੍ਰਿਤਕ ਨੋਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਬਾਕੀ ਸੰਘਰਸ਼ਸ਼ੀਲ ਜੱਥੇਬੰਦੀਆ ਨਾਲ ਇੱਕ ਸਾਂਝੀ ਗੱਲਬਾਤ ਵਿੱਚ ਉਸਦੇ ਸੰਸਕਾਰ ਨੂੰ ਕਰਨ ਲਈ ਇੱਕ ਮਤ ਹੋਏ।

ਇਸਦੇ ਨਾਲ ਹੀ ਮੌਕੇ ਤੇ ਮੋਜੂਦ ਪੁਲਿਸ ਕਪਤਾਨ ਹਰਪਿੰਦਰ ਕੌਰ ਤੇ ਉਹਨਾਂ ਦੇ ਕੁਝ ਸਾਥੀ ਅਧਿਕਾਰੀਆਂ ਦੀ ਹਾਜ਼ਰੀ ਵਿਚ ਇਸ ਕਤਲਕਾਡ ਨੂੰ ਅੰਜਾਮ ਦੇਣ ਵਾਲੇ ਬਾਕੀ ਮੁਲਜ਼ਮਾਂ ਨੂੰ 15 ਮਈ ਤੱਕ ਕਾਬੂ ਕਰਨ ਦਾ ਸਮਾਂ ਦਿੱਤਾ ਗਿਆ ਅਤੇ ਜੇਕਰ ਅਜਿਹਾ ਨਹੀ ਹੁੰਦਾ ਤਾਂ ਫਿਰ ਥਾਣੇ ਮੂਹਰੇ ਜ਼ਬਰਦਸਤ ਧਰਨਾ ਦਿੱਤਾ ਜਾਵੇਗਾ ਅਤੇ ਜਿਸਦੀ ਸਾਰੀ ਜਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ