ਪੁਰਾਣੀ ਰੰਜਿਸ਼ ਦੇ ਚੱਲਦਿਆਂ ਘਰੋਂ ਲਿਜਾ ਕੇ ਵਿਅਕਤੀ ਦੀ ਕੀਤੀ ਕੁੱਟਮਾਰ
ਕਪੂਰਥਲਾ, 13 ਮਈ (ਅਮਨਜੋਤ ਸਿੰਘ ਵਾਲੀਆ)-ਪੁਰਾਣੀ ਰੰਜਿਸ਼ ਦੇ ਚੱਲਦਿਆਂ ਘਰੋਂ ਗੱਡੀ ਵਿਚ ਲਿਜਾਕੇ ਨਵੀਂ ਦਾਣਾ ਮੰਡੀ ਵਿਖੇ ਇਕ ਵਿਅਕਤੀ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਸਿਵਲ ਹਸਪਤਾਲ ਵਿਚ ਜੇਰੇ ਇਲਾਜ ਕਾਰਤਿਕ ਪੁੱਤਰ ਸੁਦਰਸ਼ਨ ਵਾਸੀ ਸੰਤਪੁਰਾ ਨੇ ਦੱਸਿਆ ਕਿ ਉਸਦੀ ਕੁੱਝ ਦਿਨ ਪਹਿਲਾਂ ਆਪਣੇ ਇਕ ਰਿਸ਼ਤੇਦਾਰ ਨਾਲ ਬਹਿਸਬਾਜ਼ੀ ਹੋ ਗਈ ਸੀ | ਜਿਸਤੋਂ ਬਾਅਦ ਉਸਦੇ ਲੜਕੇ ਨੇ ਅੱਜ ਉਸਨੂੰ ਘਰੋਂ ਬਹਾਨੇ ਨਾਲ ਗੱਡੀ ਵਿਚ ਲਿਜਾਕੇ ਨਵੀਂ ਦਾਣਾ ਮੰਡੀ ਵਿਖੇ ਕਥਿਤ ਤੌਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਉਸਦੀ ਕੁੱਟਮਾਰ ਕੀਤੀ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ | ਜਿਸਨੂੰ ਬਾਅਦ ਵਿਚ ਸਥਾਨਕ ਲੋਕਾਂ ਨੇ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ | ਜਿੱਥੇ ਡਿਊਟੀ ਡਾਕਟਰ ਵਲੋਂ ਮੁੱਢਲੇ ਇਲਾਜ ਤੋਂ ਬਾਅਦ ਉਸਦੀ ਐਮ.ਐਲ.ਆਰ. ਕੱਟ ਕੇ ਸਬੰਧਿਤ ਥਾਣੇ ਨੂੰ ਭੇਜ ਦਿੱਤੀ ਗਈ ਹੈ |
;
;
;
;
;
;
;
;