JALANDHAR WEATHER

ਪੁਰਤਗਾਲ ਤੋਂ ਹਵਾਲਗੀ ਰਾਹੀਂ ਦਿੱਲੀ ਲਿਆਂਦਾ ਇਕਬਾਲ ਸਿੰਘ ਸ਼ੇਰਾ

ਨਵੀਂ ਦਿੱਲੀ, 13 ਮਈ (ਜਗਤਾਰ ਸਿੰਘ)-ਰਾਸ਼ਟਰੀ ਜਾਂਚ ਏਜੰਸੀ (ਐਨ. ਆਈ. ਏ.) ਲਗਾਤਾਰ ਕੂਟਨੀਤਕ ਅਤੇ ਕਾਨੂੰਨੀ ਯਤਨਾਂ ਤੋਂ ਬਾਅਦ ਪੁਰਤਗਾਲ ਤੋਂ ਲੋੜੀਂਦੇ ਨਾਰਕੋ-ਅੱਤਵਾਦੀ ਇਕਬਾਲ ਸਿੰਘ ਉਰਫ਼ 'ਸ਼ੇਰਾ' ਦੀ ਸਫ਼ਲਤਾ ਪੂਰਵਕ ਹਵਾਲਗੀ ਤੋਂ ਬਾਅਦ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ | 'ਸ਼ੇਰਾ' ਹਿਜ਼ਬੁਲ ਮੁਜ਼ਾਹਦੀਨ (ਐਚ. ਐਮ.) ਦਾ ਇਕ ਅੱਤਵਾਦੀ ਹੈ | ਉਸ ਨੂੰ ਇਕ ਵੱਡੇ ਵਿੱਤ ਪੋਸ਼ਣ ਮਾਮਲੇ ਵਿਚ ਮੁੱਖ ਸਾਜ਼ਿਸ਼ਘਾੜੇ ਵਜੋਂ ਗਿ੍ਫ਼ਤਾਰ ਕੀਤਾ ਗਿਆ ਹੈ | ਪੁਰਤਗਾਲ ਤੋਂ ਭਾਰਤ ਪਹੁੰਚਣ 'ਤੇ ਐਨ.ਆਈ.ਏ ਦੀ ਇਕ ਟੀਮ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ ¢ ਉਹ 2020 ਵਿਚ ਪੁਰਤਗਾਲ ਭੱਜ ਗਿਆ ਸੀ ¢ ਉਸ ਦੀ ਸਫਲ ਹਵਾਲਗੀ ਅਤੇ ਗਿ੍ਫ਼ਤਾਰੀ ਪਾਕਿਸਤਾਨ ਸਮਰਥਿਤ ਨਾਰਕੋ ਅਤੇ ਸਰਹੱਦ ਪਾਰ ਅੱਤਵਾਦ ਵਿਰੁੱਧ ਐਨ.ਆਈ.ਏ. ਦੀ ਲੜਾਈ ਵਿਚ ਇਕ ਵੱਡੀ ਸਫ਼ਲਤਾ ਹੈ¢
ਪੰਜਾਬ ਲਿਜਾਣ ਲਈ ਐਨ.ਆਈ.ਏ. ਨੂੰ ਮਿਲਿਆ ਟਰਾਂਜ਼ਿਟ ਰਿਮਾਂਡ
ਦਿੱਲੀ ਦੀ ਇਕ ਅਦਾਲਤ ਨੇ ਬੁੱਧਵਾਰ ਨੂੰ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੂੰ ਹਵਾਲਗੀ ਕੀਤੇ ਨਾਰਕੋ-ਅੱਤਵਾਦੀ ਇਕਬਾਲ ਸਿੰਘ ਉਰਫ਼ ਸ਼ੇਰਾ ਨੂੰ ਪੰਜਾਬ ਲਿਜਾਣ ਲਈ ਦੋ ਦਿਨਾਂ ਦਾ ਟਰਾਂਜ਼ਿਟ ਰਿਮਾਂਡ ਦਿੱਤਾ | ਪੁਰਤਗਾਲ ਤੋਂ ਮੁਲਜ਼ਮ ਦੀ ਹਵਾਲਗੀ ਯਕੀਨੀ ਬਣਾਉਣ ਤੋਂ ਬਾਅਦ ਐਨ.ਆਈ.ਏ. ਨੇ ਉਸਨੂੰ ਗਿ੍ਫ਼ਤਾਰ ਕਰ ਲਿਆ ਅਤੇ ਪਟਿਆਲਾ ਹਾਊਸ ਅਦਾਲਤਾਂ ਵਿਚ ਪਿ੍ੰਸੀਪਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਪੀਤਾਂਬਰ ਦੱਤ ਦੇ ਸਾਹਮਣੇ ਪੇਸ਼ ਕੀਤਾ | ਜਾਂਚ ਏਜੰਸੀ ਨੇ ਉਸ ਨੂੰ ਪੰਜਾਬ ਦੇ ਮੁਹਾਲੀ ਜ਼ਿਲ੍ਹੇ 'ਚ ਲਿਜਾਣ ਲਈ ਤਿੰਨ ਦਿਨਾਂ ਦਾ ਟਰਾਂਜ਼ਿਟ ਰਿਮਾਂਡ ਮੰਗਿਆ, ਜਿਸ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਨੂੰ ਦੋ ਦਿਨਾਂ ਦਾ ਟਰਾਂਜ਼ਿਟ ਰਿਮਾਂਡ ਦਿੱਤਾ¢

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ