ਅਦਾਕਾਰ ਯੋਗਰਾਜ ਸਿੰਘ ਵਿਰੁੱਧ ਚੰਡੀਗੜ੍ਹ 'ਚ ਸ਼ਿਕਾਇਤ ਦਰਜ
ਚੰਡੀਗੜ੍ਹ, 13 ਮਈ (ਕਪਿਲ ਵਧਵਾ)-ਪੰਜਾਬੀ ਅਦਾਕਾਰ ਯੋਗਰਾਜ ਸਿੰਘ ਵਿਰੁੱਧ ਐਸ ਐਸ ਪੀ ਚੰਡੀਗੜ੍ਹ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ | ਜਿਸ ਵਿਚ ਉਨ੍ਹਾਂ ਦੀ ਲੜੀ ਦੇ ਇੱਕ ਵਾਇਰਲ ਕਲਿੱਪ 'ਚ ਇੱਕ ਔਰਤ ਨੂੰ ਮਹਿਲਾ ਪੁਲਿਸ ਅਧਿਕਾਰੀ ਦੀ ਭੂਮਿਕਾ ਨਿਭਾਉਂਦੇ ਹੋਏ ਦਿਖਾਇਆ ਗਿਆ ਹੈ ਅਤੇ ਉਸ ਵੱਲੋਂ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਐਡਵੋਕੇਟ ਉੱਜਵਲ ਭਸੀਨ ਦੁਆਰਾ ਦਾਇਰ ਕੀਤੀ ਗਈ ਸ਼ਿਕਾਇਤ 'ਚ ਯੋਗਰਾਜ ਸਿੰਘ ਦੇ ਨਾਲ-ਨਾਲ ਨਿਰਮਾਣ, ਨਿਰਦੇਸ਼ਨ ਅਤੇ ਪ੍ਰਸਾਰਣ ਵਿਚ ਸ਼ਾਮਲ ਲੋਕਾਂ ਵਿਰੁੱਧ ਤੁਰੰਤ ਐਫ ਆਈ ਆਰ ਦਰਜ ਕਰਨ ਅਤੇ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਪਟੀਸ਼ਨ 'ਚ ਦੋਸ਼ ਲਗਾਇਆ ਗਿਆ ਹੈ ਕਿ ਇਹ ਟਿੱਪਣੀ ਔਰਤਾਂ ਪ੍ਰਤੀ ਅਪਮਾਨਜਨਕ ਹੈ।
;
;
;
;
;
;
;
;