JALANDHAR WEATHER

ਭਾਰਤੀ ਸਰਹੱਦ ਤੋਂ ਬੀ.ਐੱਸ.ਐਫ. ਨੂੰ ਮਿਲੀ ਵੱਡੀ ਸਫਲਤਾ, 85 ਕਰੋੜ ਤੋਂ ਵਧੇਰੇ ਦੀ ਫ਼ੜੀ ਹੈਰੋਇਨ

ਅਟਾਰੀ ਸਰਹੱਦ, (ਅੰਮ੍ਰਿਤਸਰ) 13 ਮਈ, (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)- ਭਾਰਤ ਦੀ ਅਟਾਰੀ ਸਰਹੱਦ ਦੇ ਨਜ਼ਦੀਕ ਬੀ.ਐਸ.ਐਫ. ਬੀ ਚੌਂਕੀ ਪੁੱਲ ਮੋਰਾ ਵਿਖੇ ਬੀਐਸਐਫ ਦੇ ਜਵਾਨਾਂ ਨੂੰ ਮਿਲੀ ਵੱਡੀ ਸਫਲਤਾ ਵਿਚ 85 ਕਰੋੜ ਰੁਪਏ ਦੀ ਸਾਢੇ 16 ਕਿਲੋ ਹੈਰੋਇਨ ਬਰਾਮਦ ਕੀਤੀ ਗਈ।

ਅੰਮ੍ਰਿਤਸਰ ਪੁਲਿਸ ਜ਼ਿਲਾ ਦਿਹਾਤੀ ਅਧੀਨ ਆਉਂਦੇ ਥਾਣਾ ਘਰਿੰਡਾ ਦੇ ਏਰੀਏ ਵਿਚ ਪੈਂਦੇ ਪਿੰਡ ਪੱਕੇ ਧਨੋਏ ਦੀ ਬੀ.ਐਸ.ਐਫ. ਚੌਂਕੀ ਪੁੱਲ ਮੋਰਾ ਰਸਤੇ ਪਾਕਿਸਤਾਨ ਵਾਲੇ ਪਾਸੇ ਤੋਂ ਆ ਰਹੇ ਡਰੋਨ ਨੂੰ ਡਿਊਟੀ ਤੇ ਤਾਇਨਾਤ ਬੀਐਸਐਫ ਦੇ ਜਵਾਨਾਂ ਵਲੋਂ ਵੇਖਿਆ ਗਿਆ ਤਾਂ ਉਹਨਾਂ ਵਲੋਂ ਉਸੇ ਟਾਈਮ ਹੀ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਡਰੋਨ ਦਾ ਪਿੱਛਾ ਕੀਤਾ ਗਿਆ ਤੇ ਸਰਹੱਦ ਦੇ ਨਜ਼ਦੀਕ ਪੈਂਦੇ ਪਿੰਡ ਡਲਕੇ ਦੇ ਬਾਹਰਵਾਰ ਇਕ ਜ਼ੋਰਦਾਰ ਧਮਾਕਾ ਹੋਣ ਦੀ ਆਵਾਜ਼ ਬੀਐਸਐਫ ਦੇ ਜਵਾਨਾਂ ਵਲੋਂ ਸੁਣੀ ਤਾਂ ਮੌਕੇ ਤੇ ਹੀ ਪੁੱਜ ਕੇ ਵੇਖਿਆ ਗਿਆ ਕਿ ਇੱਕ ਕਾਲੇ ਰੰਗ ਦੇ ਬੈਗ ਨੂੰ ਜੋ ਕਿ ਭਾਰਤੀ ਤਸਕਰ ਰਸਤੇ ਵਿਚ ਸੁੱਟ ਕੇ ਹੀ ਭੱਜਣ ਵਿੱਚ ਸਫਲ ਹੋ ਗਏ।

ਜਿਸ ਨੂੰ ਬੀਐਸਐਫ ਦੇ ਜਵਾਨਾਂ ਨੇ ਪਿੱਛਾ ਕਰਦਿਆਂ ਕਾਲੇ ਬੈਗ ਨੂੰ ਫੜਿਆ ਤਾਂ ਉਸ ਵਿਚੋਂ 16 ਕਿਲੋ ਤੋਂ ਵਧੇਰੇ ਦੀ ਪੀਲੇ ਰੰਗ ਵਿਚ ਵਲੇਟੀ ਹੈਰੋਇਨ ਮਿਲੀ ਹੈ I ਜਾਣਕਾਰੀ ਅਨੁਸਾਰ ਕਾਲੇ ਬੈਗ ਵਿਚੋਂ ਤਿੰਨੋਂ ਵੱਡੇ ਪੈਕੇਟਾਂ ਦਾ ਕੁੱਲ ਭਾਰ ਲਗਭਗ 16.550 ਕਿਲੋਗ੍ਰਾਮ ਵਜਨ ਪਾਇਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ