JALANDHAR WEATHER

ਸੀ.ਸੀ.ਟੀ.ਵੀ. ਬੰਦ, ਏਜੰਟਾਂ ਨੂੰ ਇਜਾਜ਼ਤ ਨਹੀਂ': ਮਮਤਾ ਬੈਨਰਜੀ ਨੇ ਭਾਜਪਾ 'ਤੇ 100 ਤੋਂ ਵੱਧ ਸੀਟਾਂ 'ਲੁੱਟਣ' ਦਾ ਲਗਾਇਆ ਦੋਸ਼

ਕੋਲਕਾਤਾ (ਪੱਛਮੀ ਬੰਗਾਲ), 4 ਮਈ (ਏਐਨਆਈ): ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਟੀ.ਐਮ.ਸੀ. ਚੇਅਰਪਰਸਨ ਮਮਤਾ ਬੈਨਰਜੀ ਨੇ ਦੋਸ਼ ਲਗਾਇਆ ਕਿ ਭਾਜਪਾ ਨੇ 100 ਤੋਂ ਵੱਧ ਸੀਟਾਂ 'ਲੁੱਟੀਆਂ' ਅਤੇ ਚੋਣ ਕਮਿਸ਼ਨ ਨੂੰ "ਭਾਜਪਾ ਦਾ ਕਮਿਸ਼ਨ" ਕਰਾਰ ਦਿੱਤਾ, ਜਿੱਤ ਨੂੰ "ਅਨੈਤਿਕ" ਅਤੇ "ਗ਼ੈਰ -ਕਾਨੂੰਨੀ" ਦੱਸਿਆ। ਉਨ੍ਹਾਂ ਕਿਹਾ ਕਿ ਮੁੱਖ ਅਧਿਕਾਰੀ ਅਤੇ ਮਨੋਜ ਅਗਰਵਾਲ ਨੂੰ ਸ਼ਿਕਾਇਤ ਕੀਤੀ ਸੀ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਨੇ ਚੋਣ ਕਮਿਸ਼ਨ ਦੇ ਆਚਰਣ, ਕੇਂਦਰੀ ਬਲਾਂ ਦੀ ਤਾਇਨਾਤੀ ਅਤੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੀ ਭੂਮਿਕਾ ਨੂੰ ਗ਼ੈਰ-ਕਾਨੂੰਨੀ ਦੱਸਿਆ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਬੈਨਰਜੀ ਨੇ ਕਿਹਾ, "ਭਾਜਪਾ ਨੇ 100 ਤੋਂ ਵੱਧ ਸੀਟਾਂ ਲੁੱਟੀਆਂ। ਚੋਣ ਕਮਿਸ਼ਨ ਭਾਜਪਾ ਦਾ ਕਮਿਸ਼ਨ ਹੈ। ਮੈਂ ਸੀ.ਓ. ਅਤੇ ਮਨੋਜ ਅਗਰਵਾਲ ਨੂੰ ਸ਼ਿਕਾਇਤ ਕੀਤੀ, ਪਰ ਉਹ ਕੁਝ ਨਹੀਂ ਕਰ ਰਹੇ। ਕੀ ਤੁਹਾਨੂੰ ਲੱਗਦਾ ਹੈ ਕਿ ਇਹ ਜਿੱਤ ਹੈ? ਇਹ ਇਕ ਅਨੈਤਿਕ ਜਿੱਤ ਹੈ, ਨੈਤਿਕ ਜਿੱਤ ਨਹੀਂ। ਚੋਣ ਕਮਿਸ਼ਨ ਨੇ ਕੇਂਦਰੀ ਬਲਾਂ ਅਤੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨਾਲ ਮਿਲ ਕੇ ਜੋ ਵੀ ਕੀਤਾ ਹੈ, ਉਹ ਪੂਰੀ ਤਰ੍ਹਾਂ ਗ਼ੈਰ-ਕਾਨੂੰਨੀ ਹੈ। ਇਹ ਲੁੱਟ, ਲੁੱਟ, ਲੁੱਟ ਹੈ। ਅਸੀਂ ਵਾਪਸ ਆਵਾਂਗੇ।"

ਤ੍ਰਿਣਮੂਲ ਕਾਂਗਰਸ ਮੁਖੀ ਨੇ ਗਿਣਤੀ ਕੇਂਦਰ ਵਿਚ ਬੇਨਿਯਮੀਆਂ ਦਾ ਦੋਸ਼ ਲਗਾਇਆ, ਇਹ ਕਹਿੰਦੇ ਹੋਏ ਕਿ ਹਿੰਸਾ ਦੁਪਹਿਰ 3 ਵਜੇ ਤੋਂ ਬਾਅਦ ਸ਼ੁਰੂ ਹੋਈ ਅਤੇ ਉਨ੍ਹਾਂ 'ਤੇ ਸਰੀਰਕ ਹਮਲਾ ਕੀਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਸੀ.ਸੀ.ਟੀ.ਵੀ. ਕੈਮਰੇ ਬੰਦ ਕਰ ਦਿੱਤੇ ਗਏ ਸਨ ਅਤੇ ਜ਼ਿਲ੍ਹਾ ਅਧਿਕਾਰੀ ਦੇ ਭਰੋਸੇ ਦੇ ਬਾਵਜੂਦ ਪਾਰਟੀ ਏਜੰਟਾਂ ਨੂੰ ਕੇਂਦਰ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ, ਜਿਨ੍ਹਾਂ ਬਾਰੇ ਉਨ੍ਹਾਂ ਕਿਹਾ ਕਿ ਬਾਅਦ ਵਿੱ.ਚ ਉਹ ਉਪਲਬਧ ਨਹੀਂ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ