JALANDHAR WEATHER

ਆਪ ਤੇ ਭਾਜਪਾ ਇਕੋ ਸਿੱਕੇ ਦੇ ਦੋ ਪਹਿਲੂ- ਪ੍ਰਤਾਪ ਸਿੰਘ ਬਾਜਵਾ

ਚੰਡੀਗੜ੍ਹ, 5 ਅਪ੍ਰੈਲ- ਕਾਂਗਰਸ ਨੇਤਾ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇਕ ਪੋਸਟ ਸਾਂਝੀ ਕਰਕੇ ਕਿਹਾ ਕਿ ਮੈਂ ਪਹਿਲਾਂ ਹੀ ਚਿਤਾਵਨੀ ਦਿੱਤੀ ਸੀ ਕਿ ਮੁੱਖ ਮੰਤਰੀ ਮਾਨ ਭਾਜਪਾ ਦੇ ਹਿੱਤਾਂ ਦੀ ਪੂਰਤੀ ਲਈ ਚੁੱਪ-ਚਾਪ ਦਿੱਲੀ ਵਿਚ ਵਿਧਾਇਕਾਂ ਨੂੰ ਖੜ੍ਹਾ ਕਰ ਸਕਦੇ ਹਨ। ਹੁਣ ਰਾਘਵ ਚੱਢਾ ਦੇ ਉਸੇ ਦਿਨ ਰਾਸ਼ਟਰਪਤੀ ਨਾਲ ਸਿਰਫ਼ 90 ਮਿੰਟ ਪਹਿਲਾਂ ਮੁਲਾਕਾਤ ਕਰਨਾ ਜਵਾਬਾਂ ਨਾਲੋਂ ਜ਼ਿਆਦਾ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਰਫ਼ਤਾਰ ਨਾਲ ਅਰਵਿੰਦ ਕੇਜਰੀਵਾਲ ਨੂੰ ਲੱਗ ਸਕਦਾ ਹੈ ਕਿ ਅਗਲਾ 'ਸਰਪ੍ਰਾਈਜ਼' ਉਨ੍ਹਾਂ ਲਈ ਥੋੜ੍ਹਾ ਜਲਦੀ ਆ ਗਿਆ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸੁਨੀਲ ਜਾਖੜ ਨੇ ਕੱਲ੍ਹ ਇਕ ਸੰਕੇਤ ਦਿੱਤਾ ਸੀ ਕਿ ਆਪ ਤੇ ਭਾਜਪਾ ਇਕੋ ਸਿੱਕੇ ਦੇ ਦੋ ਪਹਿਲੂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ