ਪੰਜਾਬ ਨੈਸ਼ਨਲ ਬੈਂਕ ਦੇ ਲੌਕਰ ਵਿਚ ਰੱਖੇ 8 ਤੋਲੇ ਦੇ ਕਰੀਬ ਸੋਨਾ ਹੋਇਆ ਚੋਰੀ
ਜਲੰਧਰ 5 ਮਈ (ਦਵਿੰਦਰ)- ਜਲੰਧਰ ਦੇ ਮਾਹੀ ਹੀਰਾਂ ਗੇਟ ਕੋਲ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਲੋਕਰ ਵਿਚ ਪਏ 8 ਤੋਲੇ ਦੇ ਕਰੀਬ ਸੋਨਾ ਚੋਰੀ ਹੋ ਗਿਆ। ਜਿਸ ਤੋਂ ਬਾਅਦ ਪਰਿਵਾਰ ਨੇ ਮੌਕੇ ਦੇ ਉੱਪਰ ਪਹੁੰਚ ਕੇ ਬੈਂਕ ਦੇ ਬਾਹਰ ਹੰਗਾਮਾ ਕੀਤਾ। ਗੱਲਬਾਤ ਦੌਰਾਨ ਪੀੜਿਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਪਿਛਲੀਂ 13 ਤਰੀਕ ਨੂੰ ਬੈਂਕ ਦੇ ਵਿਚ ਆ ਕੇ ਆਪਣਾ ਸੋਨਾ ਦੇਖਿਆ ਗਿਆ ਉਸ ਵੇਲੇ ਸੋਨਾ ਬੈਂਕ ਦੇ ਲੋਕਰ ਦੇ ਵਿਚ ਮੌਜੂਦ ਸੀ ਪਰ ਅੱਜ ਜਦੋਂ ਉਹਨਾਂ ਵੱਲੋਂ ਬੈਂਕ ਦੇ ਲੋਕਰ ਦੇ ਵਿੱਚ ਆ ਕੇ ਆਪਣਾ ਸੋਨਾ ਦੇਖਿਆ ਗਿਆ ਤਾਂ ਉਦੋਂ ਬੈਂਕ ਦੇ ਲੋਕਰ ਦੇ ਵਿਚ ਸੋਨਾ ਮੌਜੂਦ ਨਹੀਂ ਸੀ। ਪੀੜਤਾਂ ਵੱਲੋਂ ਬੈਂਕ ਦੇ ਕਰਮਚਾਰੀਆਂ ਦੇ ਉੱਪਰ ਇਲਜ਼ਾਮ ਲਾਏ ਗਏ।
ਉਹਨਾਂ ਨੇ ਕਿਹਾ ਕਿ ਜਿਸ ਥਾਂ ਨੂੰ ਅਸੀਂ ਸਭ ਤੋਂ ਜਿਆਦਾ ਸੇਫ ਸਮਝਦੇ ਹਾਂ ਉਸੇ ਜਗ੍ਹਾ ਤੇ ਹੀ ਸਾਡਾ ਸਮਾਨ ਚੋਰੀ ਹੋਇਆ। ਉਹਨਾਂ ਨੇ ਕਿਹਾ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਿਉਂਕਿ ਇਹ ਸੋਨਾ ਮੇਰੀ ਧਰਮ ਪਤਨੀ ਦੇ ਵਿਆਹ ਦੇ ਮੌਕੇ ਦਾ ਸੀ। ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਅਸੀਂ ਸੀਸੀਟੀਵੀ ਖੰਗਾਲ ਰਹੇ ਹਾਂ ਅਤੇ ਵਧੀਆ ਤਰੀਕੇ ਦੇ ਨਾਲ ਸਭ ਕੁਝ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ।
;
;
;
;
;
;
;
;