ਖਾਸਾ ਆਰਮੀ ਛਾਉਣੀ ਬੰਬ ਧਮਾਕੇ ਦੀ ਐਨ.ਆਈ.ਏ.ਕਰੇਗੀ ਜਾਂਚ
ਅਟਾਰੀ ਸਰਹੱਦ, (ਅੰਮ੍ਰਿਤਸਰ), 6 ਮਈ (ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ)- ਅੰਮ੍ਰਿਤਸਰ ਅਟਾਰੀ ਰੋਡ ’ਤੇ ਸਥਿਤ ਪਿੰਡ ਕਠਾਣੀਆਂ ਦੇ ਖ਼ੇਤਰ ਵਿਚ ਸਥਿਤ ਭਾਰਤੀ ਫੌਜ ਦੀ ਛਾਉਣੀ ਖਾਸਾ ਵਿਖੇ ਬੀਤੀ ਰਾਤ ਹੋਏ ਜ਼ਬਰਦਸਤ ਬੰਬ ਧਮਾਕੇ ਦਾ ਪਤਾ ਲਗਾਉਣ ਲਈ ਜਿਥੇ ਦੇਸ਼ ਦੀਆਂ ਵੱਖ ਵੱਖ ਏਜੰਸੀਆਂ ਦੇ ਮੁਖੀ ਮੌਕੇ ’ਤੇ ਪੁੱਜ ਰਹੇ ਹਨ। ਇਸ ਦੀ ਜਾਂਚ ਐਨ.ਆਈ.ਏ. ਵਲੋਂ ਕੀਤੀ ਜਾਵੇਗੀ। ਐਨ.ਆਈ.ਏ. ਦੇ ਅਧਿਕਾਰੀ ਖਾਸਾ ਆਰਮੀ ਛਾਉਣੀ ਦੇ ਬਾਹਰ ਹੋਏ ਧਮਾਕੇ ਦੀ ਜਾਂਚ ਲਈ ਜਲਦ ਪੁੱਜ ਰਹੇ ਹਨ। ਇਥੇ ਇਹ ਵੀ ਪਤਾ ਲੱਗਾ ਹੈ ਕਿ ਬੰਬ ਧਮਾਕੇ ਵਾਲੀ ਜਗ੍ਹਾ ’ਤੇ ਪੰਜਾਬ ਦੇ ਡੀ.ਜੀ.ਪੀ. ਤੇ ਵੱਖ-ਵੱਖ ਏਜੰਸੀਆਂ ਦੇ ਮੁਖੀ ਵੀ ਇਥੇ ਪੁੱਜ ਰਹੇ ਹਨ।
ਬੰਬ ਧਮਾਕੇ ਬਾਰੇ ਪੂਰੀ ਜਾਣਕਾਰੀ ਦੇਣ ਲਈ ਪੰਜਾਬ ਦੇ ਡੀ.ਜੀ.ਪੀ. ਸ੍ਰੀ ਗੌਰਵ ਯਾਦਵ ਅੱਜ ਦੁਪਹਿਰ ਧਮਾਕੇ ਵਾਲੀ ਜਗ੍ਹਾ ਦਾ ਜਾਇਜ਼ਾ ਲੈਣ ਉਪਰੰਤ 12 ਵਜੇ ਅੰਮ੍ਰਿਤਸਰ ਵਿਖੇ ਪ੍ਰੈਸ ਵਾਰਤਾ ਕਰਨਗੇ ਤੇ ਜਲੰਧਰ ਅਤੇ ਅੰਮ੍ਰਿਤਸਰ ਵਿਖੇ ਹੋਏ ਧਮਾਕਿਆਂ ਸੰਬੰਧੀ ਵਿਸਥਾਰ ਸਹਿਤ ਜਾਣਕਾਰੀ ਦੇਣਗੇ।
;
;
;
;
;
;
;
;