ਅੰਮ੍ਰਿਤਸਰ ਧਮਾਕੇ ’ਚ ਪਾਕਿਸਤਾਨ ਦਾ ਹੱਥ- ਡੀ.ਜੀ.ਪੀ. ਪੰਜਾਬ
ਅੰਮ੍ਰਿਤਸਰ, 6 ਮਈ (ਰੇਸ਼ਮ ਸਿੰਘ)- ਅੰਮ੍ਰਿਤਸਰ ਦੇ ਖਾਸਾ ਛਾਉਣੀ |ਚ ਬੰਬ ਧਮਾਕੇ ਦਾ ਜਾਇਜ਼ਾ ਲੈਣ ਪਹੁੰਚੇ ਡੀ.ਜੀ.ਪੀ. ਗੌਰਵ ਯਾਦਵ ਨੇ ਦਾਅਵਾ ਕੀਤਾ ਕਿ ਇਸ ਧਮਾਕੇ ਪਿੱਛੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ.ਐਸ.ਆਈ. ਦਾ ਹੱਥ ਹੋ ਸਕਦਾ ਹੈ, ਕਿਉਂਕਿ ਭਾਰਤ ਆਪ੍ਰੇਸ਼ਨ ਸੰਧੂਰ ਦੀ ਵਰੇਗੰਡ ਮਨਾ ਰਿਹਾ ਹੈ ਅਤੇ ਇਹ ਧਮਾਕੇ ਪਾਕਿਸਤਾਨ ਦੀ ਕੋਝੀ ਸਾਜਿਸ਼ ਸਨ। ਉਨ੍ਹਾਂ ਕਿਹਾ ਕਿ ਜਲੰਧਰ ਵਿਖੇ ਧਮਾਕਿਆਂ ਦਾ ਅੰਮ੍ਰਿਤਸਰ ਵਾਲੇ ਧਮਾਕੇ ਨਾਲ ਕੋਈ ਮੇਲ ਨਹੀਂ ਹੈ, ਕਿਉਂਕਿ ਉਸ ਦੀ ਜ਼ਿੰਮੇਵਾਰੀ ਖਾਲਿਸਤਾਨੀ ਜਥੇਬੰਦੀ ਵਲੋਂ ਲੈ ਲਈ ਗਈ ਹੈ, ਜਦੋਂ ਕਿ ਇਸ ਦੇ ਜ਼ਿੰਮੇਵਾਰੀ ਹਾਲੇ ਤੱਕ ਕਿਸੇ ਵਲੋਂ ਨਹੀਂ ਲਈ ਗਈ।
;
;
;
;
;
;
;
;