ਜੇਕਰ ਮੇਰੇ ’ਤੇ ਕੋਈ ਇਲਜ਼ਾਮ ਸਾਬਤ ਹੁੰਦੇ ਹਨ ਤਾਂ ਮੈਂ ਸਿਆਸਤ ਛੱਡ ਦਵਾਂਗਾ- ਅਮਨ ਅਰੋੜਾ
ਚੰਡੀਗੜ੍ਹ, 8 ਮਈ (ਅਜਾਇਬ ਔਜਲਾ) - ਅੱਜ ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਪੱਤਰਕਾਰਾਂ ਨੂੰ ਸੰਬੋਧਨ ਕੀਤਾ ਗਿਆ। ਉਨ੍ਹਾਂ ਈ.ਡੀ. ਦੀ ਛਾਪੇਮਾਰੀ ਬਾਰੇ ਵਿਰੋਧੀਆਂ ਦੇ ਸਵਾਲ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਮੇਰੇ ਬਾਰੇ ਕੂੜ ਪ੍ਰਚਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਈ.ਡੀ. ਨੇ ਛਾਪੇਮਾਰੀ ਬਾਰੇ ਦੋ ਪ੍ਰੈਸ ਨੋਟ ਜਾਰੀ ਕੀਤੇ ਅਤੇ ਪਹਿਲਾਂ ਮੇਰਾ ਨਾਂਅ ਉਨ੍ਹਾਂ ਵਿਚ ਨਹੀਂ ਸੀ ਤੇ ਬਾਅਦ ਵਿਚ ਮੇਰਾ ਨਾਂਅ ਇਸ ਵਿਚ ਜੋੜਿਆ ਗਿਆ।
ਉਨ੍ਹਾਂ ਕਿਹਾ ਕਿ ਗੌਰਵ ਧੀਰ ਮੇਰਾ ਦੋਸਤ ਹੈ, ਬਿਜ਼ਨੈੱਸ ਪਾਰਟਨਰ ਨਹੀਂ ਤੇ ਉਹ ਮੇਰੇ ਲਈ ਭਰਾਵਾਂ ਨਾਲੋਂ ਵੀ ਵੱਧ ਹੈ। ਉਨ੍ਹਾਂ ਅੱਗੇ ਕਿਹਾ ਕਿ ਫੋਨ ’ਚ ਜੇਕਰ ਕਿਸੇ ਦਾ ਨਾਂਅ ਫੋਨ ਵਿਚ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਗੁਨਾਹਗਾਰ ਹੋ ਗਿਆ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਈ.ਡੀ. ਮੇਰੇ ਤੱਕ ਪਹੁੰਚਣਾ ਚਾਹੁੰਦੀ ਹੈ, ਤਾਂ ਮੈਂ ਉਨ੍ਹਾਂ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਮੈਨੂੰ ਫ਼ੋਨ ਕਰਕੇ ਪੁੱਛਗਿੱਛ ਕਰਨ। ਮੇਰਾ ਮੋਬਾਈਲ ਫੋਨ ਚੈੱਕ ਕਰੋ।
ਮੇਰਾ ਅਜਿਹੀਆਂ ਕਿਸੇ ਵੀ ਬੇਨਿਯਮੀਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਮੈਨੂੰ ਸਿਆਸਤ ਵਿਚ 31 ਸਾਲ ਹੋ ਗਏ ਤੇ ਇਹ ਸਭ ਕੁਝ ਮੈਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੇਰੇ ’ਤੇ ਕੋਈ ਇਲਜ਼ਾਮ ਸਾਬਤ ਹੁੰਦੇ ਹਨ ਤਾਂ ਮੈਂ ਸਿਆਸਤ ਛੱਡ ਦਵਾਂਗਾ।
;
;
;
;
;
;
;
;