JALANDHAR WEATHER

ਰੋਡ ਰੋਲਰ ਦੀ ਚਪੇਟ ’ਚ ਆਉਣ ਨਾਲ ਸਕੂਟਰੀ ਸਵਾਰ ਦੀ ਮੌਤ, ਬੱਚੀ ਗੰਭੀਰ ਜਖ਼ਮੀ

ਬਠਿੰਡਾ, 8 ਮਈ (ਅੰਮਿ੍ਤਪਾਲ ਸਿੰਘ ਵਲਾਣ)- ਸਥਾਨਕ ਗਣੇਸ਼ਾ ਬਸਤੀ ਦੀ ਗਲੀ ਨੰਬਰ 9 ਵਿਚ ਬਣ ਰਹੀ ਨਵੀਂ ਸੜਕ ਦੌਰਾਨ ਇਕ ਦਰਦਨਾਕ ਹਾਦਸਾ ਵਾਪਰ ਗਿਆ। ਸੜਕ ’ਤੇ ਚੱਲ ਰਹੇ ਰੋਡ ਰੋਲਰ ਦੇ ਕੋਲੋਂ ਲੰਘ ਰਹੇ ਸਕੂਟਰੀ ਸਵਾਰ ਪਿਓ-ਧੀ ਰੋਡ ਰੋਲਰ ਦੀ ਚਪੇਟ ਵਿਚ ਆ ਗਏ ਅਤੇ ਰੋਡ ਰੋਲਰ ਸਕੂਟਰੀ ਸਵਾਰ ਦੇ ਸਿਰ ਉਤੋਂ ਲੰਘ ਗਿਆ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਮ੍ਰਿਤਕ ਦੀ ਪਹਿਚਾਣ ਵਿਸ਼ਾਲ ਵਾਸੀ ਬੱਲਾ ਰਾਮ ਨਗਰ, ਬਠਿੰਡਾ ਵਜੋਂ ਹੋਈ ਹੈ। ਹਾਦਸੇ ਵਿੱਚ ਜ਼ਖਮੀ ਹੋਈ 10-12 ਸਾਲਾਂ ਬੱਚੀ ਨੂੰ ਤੁਰੰਤ ਇਲਾਜ ਲਈ ਇਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ