ਫਿਰੋਜ਼ਪੁਰ ਦੇ ਨੌਜਵਾਨ ਦੀ ਮਨੀਲਾ ਵਿਚ ਗੋਲੀਆਂ ਮਾਰ ਕੇ ਹੱਤਿਆ
ਮੱਲਾਂਵਾਲਾ (ਫਿਰੋਜ਼ਪੁਰ) 8 ਮਈ, (ਬਲਬੀਰ ਸਿੰਘ ਜੋਸਨ )- ਫਿਰੋਜ਼ਪੁਰ ਦੇ ਪਿੰਡ ਦੌਲਤਪੁਰਾ ਦੇ ਨੌਜਵਾਨ ਰਣਜੀਤ ਸਿੰਘ (40) ਪੁੱਤਰ ਹਰਜੀਤ ਸਿੰਘ ਦੀ ਮਨੀਲਾ ਦੇ ਸ਼ਹਿਰ ਕੱਲਕਾਨ ਵਿਚ ਡਕੈਤਾ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਰਣਜੀਤ ਸਿੰਘ ਆਪਣੇ ਵੱਡੇ ਭਰਾ ਨਾਲ ਮਨੀਲਾ ਦੀ ਧਰਤੀ ਤੇ ਕਮਾਈ ਕਰਨ ਲਈ ਗਿਆ ਹੋਇਆ ਸੀ।
ਜਾਣਕਾਰੀ ਅਨੁਸਾਰ, ਦੋਨੇ ਭਰਾ ਕਈ ਸਾਲਾਂ ਤੋਂ ਮਨੀਲਾ ਵਿਖੇ ਆਪਣਾ ਫਾਇਨਾਂਸ ਤੇ ਹੋਰ ਕਾਰੋਬਾਰ ਕਰ ਰਹੇ ਸਨ ਤਾਂ ਉਸ ਦਾ ਵੱਡਾ ਭਰਾ ਇਸ ਸਮੇਂ ਆਪਣੇ ਪਿੰਡ ਦੌਲਤਪੁਰਾ ਵਿਖੇ ਆਇਆ ਹੋਇਆ ਸੀ ਅਤੇ ਰਣਜੀਤ ਸਿੰਘ ਮਨੀਲਾ ਦੇ ਸ਼ਹਿਰ ਕੱਲਕਾਨ ਵਿਖੇ ਆਪਣੇ ਫਾਇਨਾਂਸ ਦੇ ਕਾਰੋਬਾਰ ਦੀ ਉਗਰਾਹੀ ਕਰਨ ਲਈ ਜਦੋਂ ਮਾਰਕੀਟ ਗਿਆ ਹੋਇਆ ਸੀ ਤਾਂ ਡਕੈਤਾ ਨੇ ਉਸ ਤੇ ਗੋਲੀਆਂ ਚਲਾ ਦਿੱਤੀਆਂ ਅਤੇ ਰਣਜੀਤ ਸਿੰਘ ਨੂੰ ਗੋਲੀਆਂ ਲੱਗਣ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸੇ ਘਟਨਾ ਨੂੰ ਲੈ ਕੇ ਰਣਜੀਤ ਸਿੰਘ ਦੇ ਪਿੰਡ ਦੌਲਤਪੁਰਾ ਵਿਖੇ ਭਾਰੀ ਸੋਗ ਦੀ ਲਹਿਰ ਦੌੜ ਗਈ।
;
;
;
;
;
;
;
;