ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ ਪ੍ਰੀਤੀ ਜ਼ਿੰਟਾ-ਲੰਗਰ ਦੀ ਕੀਤੀ ਸੇਵਾ
ਅੰਮਿ੍ਤਸਰ, 10 ਮਈ (ਹਰਮਿੰਦਰ ਸਿੰਘ)-ਫ਼ਿਲਮ ਅਦਾਕਾਰਾ ਪ੍ਰੀਤੀ ਜਿੰਟਾ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਤੇ ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ ਸੇਵਾ ਕੀਤੀ | ਇਸ ਦੌਰਾਨ ਪ੍ਰੀਤੀ ਜ਼ਿੰਟਾ ਵਲੋਂ ਆਪਣੀ ਪਹਿਚਾਣ ਲੁਕਾਉਣ ਲਈ ਮੂੰਹ 'ਤੇ ਮਾਸਕ ਲਗਾਈ ਰੱਖਿਆ | ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰੀਤੀ ਜ਼ਿੰਟਾ ਨੇ ਕਿਹਾ ਕਿ 11 ਮਈ ਨੂੰ ਕਿੰਗਜ਼ ਇਲੈਵਨ ਪੰਜਾਬ ਦਾ ਕ੍ਰਿਕਟ ਮੈਚ ਹੋਣ ਜਾ ਰਿਹਾ ਹੈ | ਜਿਸਨੂੰ ਲੈ ਕੇ ਦਰਸ਼ਕਾਂ ਵਿਚ ਭਾਰੀ ਉਤਸ਼ਾਹ ਹੈ | ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੇ ਮੈਚ ਦੀ ਜਿੱਤ ਲਈ ਅਰਦਾਸ ਕੀਤੀ ਹੈ | ਪ੍ਰੀਤੀ ਜ਼ਿੰਟਾ ਨੇ ਪੰਜਾਬ ਦੀ ਆਈ. ਪੀ. ਐੱਲ. ਦੇ ਕਪਤਾਨ ਸ਼੍ਰੇਯਸ ਅਈਯਰ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਵਲੋਂ ਉਸ ਨੂੰ 'ਸਰਪੰਚ' ਕਹਿਕੇ ਬੁਲਾਉਣਾ ਬਹੁਤ ਹੀ ਮਾਣ ਤੇ ਪਿਆਰ ਵਾਲੀ ਗੱਲ ਹੈ | ਉਨ੍ਹਾਂ ਪੰਜਾਬੀ ਨੌਜਵਾਨਾਂ ਵਲੋਂ ਟੀਮ ਨੂੰ ਬਹੁਤ ਪਿਆਰ ਲਈ ਪੰਜਾਬੀਆਂ ਦਾ ਧੰਨਵਾਦ ਕੀਤਾ |
;
;
;
;
;
;
;