JALANDHAR WEATHER

ਸੀਨੀਅਰ ਪੱਤਰਕਾਰ ਸਵਰਨ ਸਿੰਘ ਭੰਗੂ ਦਾ ਕਰਵਾਇਆ ਸ਼ਰਧਾਂਜਲੀ ਸਮਾਗਮ

ਸ੍ਰੀ ਚਮਕੌਰ ਸਾਹਿਬ,10 ਜੂਨ(ਜਗਮੋਹਣ ਸਿੰਘ ਨਾਰੰਗ)- ਸੀਨੀਅਰ ਪੱਤਰਕਾਰ ਅਤੇ ਸਮਾਜ ਸੇਵੀ ਤੇ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਦੇ ਪਤੀ ਸ. ਸਵਰਨ ਸਿੰਘ ਭੰਗੂ ਦਾ ਅੱਜ ਬਸੀ ਗੁੱਜਰਾਂ ਸਕੂਲ ਵਿਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ,ਜਿਸ ਵਿਚ ਵੱਡੀ ਗਿਣਤੀ ਵਿਚ ਪੁੱਜੀਆਂ ਸਿਆਸੀ,ਫ਼ਿਲਮ ਜਗਤ ਨਾਲ ਜੁੜੀਆਂ,ਸਮਾਜਿਕ,ਸਿੱਖਿਆ ਜਗਤ ਅਤੇ ਮੁਲਾਜ਼ਮ ਜਥੇਬੰਦੀਆਂ ਨਾਲ ਜੁੜੀਆਂ ਸ਼ਖਸੀਅਤਾਂ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਸਵਰਨ ਸਿੰਘ ਭੰਗੂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਅਤੇ ਗੁਰਪ੍ਰੀਤ ਕੌਰ ਭੰਗੂ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਪ੍ਰਮੁੱਖ ਸ਼ਖਸ਼ੀਅਤਾਂ ਵਿਚ ਪਦਮ ਸ੍ਰੀ ਮੈਡਮ ਨਿਰਮਲ ਰਿਸ਼ੀ,ਕਰਮਜੀਤ ਅਨਮੋਲ,ਲੋਕ ਗਾਇਕ ਦੁਰਗਾ ਰੰਗੀਲਾ,ਸਤਵਿੰਦਰ ਬੁੱਗਾ,ਸੰਗੀਤਕਾਰ ਭਰਾ ਲਾਲ ਕਮਲ,ਵਿਧਾਇਕ ਦਿਨੇਸ਼ ਚੱਢਾ,ਡਾ. ਚਰਨਜੀਤ ਸਿੰਘ,ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ,ਸਾਬਕਾ ਕੈਬਨਿਟ ਮੰਤਰੀ ਜਗਮੋਹਣ ਸਿੰਘ ਕੰਗ,ਸਾਬਕਾ ਆਈ.ਏ.ਐਸ. ਕਾਹਨ ਸਿੰਘ ਪੰਨੂ,ਸਾਬਕਾ ਪੀ ਸੀ ਐਸ ਦਲਜੀਤ ਸਿੰਘ ਸਾਹੀ,ਕਮਲਜੀਤ ਨੀਲੋਂ ,ਪ੍ਰੋ ਜਗਮੋਹਣ ਸਿੰਘ(ਭਾਣਜਾ ਸ਼ਹੀਦ ਭਗਤ ਸਿੰਘ),ਨਿਰਮਲ ਰਿਸ਼ੀ,ਡਾ:ਅਨੀਤਾ ਸਬਦੀਸ਼,ਮਲਕੀਤ ਰੌਣੀ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਸਮੂਲੀਅਤ ਕੀਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ