ਪਾਕਿਸਤਾਨ 'ਤੇ ਕਦੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ-ਮਾਈਕਲ ਰੂਬਿਨ
ਅੰਮਿ੍ਤਸਰ, 10 ਮਈ (ਸੁਰਿੰਦਰ ਕੋਛੜ)-ਪੈਂਟਾਗਨ ਦੇ ਸਾਬਕਾ ਅਧਿਕਾਰੀ ਮਾਈਕਲ ਰੂਬਿਨ ਨੇ ਇਕ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਪਾਕਿਸਤਾਨ 'ਤੇ ਕਦੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ ਤੇ ਪਾਕਿ ਸਿਰਫ਼ ਰਣਨੀਤਕ ਉਦੇਸ਼ਾਂ ਲਈ ਵਰਤਿਆ ਜਾਣ ਵਾਲਾ ਦੇਸ਼ ਹੈ | ਉਨ੍ਹਾਂ ਨੇ ਇਹ ਵੀ ਕਿਹਾ ਕਿ ਵਾਸ਼ਿੰਗਟਨ ਦੇ ਕੂਟਨੀਤਕ ਦਿ੍ਸ਼ਟੀਕੋਣ ਤੋਂ ਪਾਕਿ ਨੂੰ ਕਦੇ ਵੀ ਸਥਾਈ ਸਹਿਯੋਗੀ ਨਹੀਂ ਮੰਨਿਆ ਗਿਆ | ਰੂਬਿਨ ਨੂੰ ਵਿਦੇਸ਼ ਨੀਤੀ ਵਿਸ਼ਲੇਸ਼ਕ ਤੇ ਈਰਾਨ, ਤੁਰਕੀ ਤੇ ਮੱਧ ਪੂਰਬ ਦੇ ਮਾਹਿਰ ਮੰਨਿਆ ਜਾਂਦਾ ਹੈ | ਰਿਪੋਰਟਾਂ ਅਨੁਸਾਰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਤੋਂ ਬਾਅਦ ਅਮਰੀਕਾ ਅਤੇ ਪਾਕਿ ਦੇ ਸੰਬੰਧਾਂ 'ਚ ਮਹੱਤਵਪੂਰਨ ਤਬਦੀਲੀਆਂ ਆਈਆਂ ਹਨ | ਰੂਬਿਨ ਨੇ ਕਿਹਾ ਕਿ ਪਾਕਿਸਤਾਨ ਦੀ ਹਮੇਸ਼ਾਂ ਵਰਤੋਂ ਕੀਤੀ ਜਾਂਦੀ ਰਹੀ ਹੈ ਤੇ ਇਹ ਅਮਰੀਕਾ ਦੀ ਨੀਤੀ ਹੈ | ਉਨ੍ਹਾਂ ਨੇ ਅੱਗੇ ਕਿਹਾ ਕਿ ਟਰੰਪ ਪ੍ਰਸ਼ਾਸਨ ਆਪਣੇ ਅੰਤ ਦੇ ਨੇੜੇ ਹੈ ਅਤੇ ਆਉਣ ਵਾਲੀ ਸਰਕਾਰ ਭਾਵੇਂ ਰਿਪਬਲਿਕਨ ਹੋਵੇ ਜਾਂ ਡੈਮੋਕ੍ਰੇਟਿਕ ਉਹ ਸੰਭਾਵਿਤ ਤੌਰ 'ਤੇ ਇਸ ਗੱਲ ਨਾਲ ਸਹਿਮਤ ਹੋਵੇਗੀ ਕਿ ਪਾਕਿ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ |
;
;
;
;
;
;
;