ਨੌਜਵਾਨ ਦੀ ਸ਼ੱਕੀ ਹਾਲਤ ਵਿਚ ਜ਼ਹਿਰੀਲੀ ਦਵਾਈ ਪੀਣ ਨਾਲ ਮੌਤ
ਜੰਡਿਆਲਾ ਗੁਰੂ (ਅੰਮ੍ਰਿਤਸਰ), 14 ਮਈ (ਪ੍ਰਮਿੰਦਰ ਸਿੰਘ ਜੋਸਨ) - ਵੇਰਕਾ ਵਾਸੀ ਇਕ ਨੌਜਵਾਨ ਜੋ ਕਿ ਜੰਡਿਆਲਾ ਗੁਰੂ ਦੇ ਪਿੰਡ ਬੰਮਾ ਵਿਖੇ ਵਿਆਹਿਆ ਹੋਇਆ ਸੀ ਵਲੋਂ ਸਹੁਰੇ ਘਰੇ ਪਿੰਡ ਬੰਮਾ ਵਿਖੇ ਹੀ ਸ਼ੱਕੀ ਹਾਲਤ ਵਿਚ ਜ਼ਹਿਰੀਲੀ ਦਵਾਈ ਪੀਣ ਨਾਲ ਤਰਨ ਤਾਰਨ ਦੇ ਇਕ ਹਸਪਤਾਲ ਵਿਚ ਮੌਤ ਹੋ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ
ਪ੍ਰਾਪਤ ਜਾਣਕਾਰੀ ਅਨੁਸਾਰ ਅਜੇਪਾਲ ਸਿੰਘ (24) ਵਾਸੀ ਵੇਰਕਾ ਜੰਡਿਆਲਾ ਗੁਰੂ ਦੇ ਪਿੰਡ ਬੰਮਾ ਵਿਖੇ ਸਵਾ ਕੁ ਸਾਲ ਪਹਿਲਾਂ ਵਿਆਹਿਆ ਸੀ। ਉਸ ਨੇ ਅਤੇ ਉਸਦੀ ਪਤਨੀ ਨੇ ਸਿੰਗਾਪੁਰ ਜਾਣ ਵਾਸਤੇ ਫਾਈਲ ਲਗਾਈ ਹੋਈ ਸੀ ਅਤੇ ਉਸ ਦੀ ਪਤਨੀ ਦਾ ਵੀਜ਼ਾ ਲੱਗ ਗਿਆ ਜਦੋਂਕਿ ਅਜੇਪਾਲ ਸਿੰਘ ਦਾ ਵੀਜ਼ਾ ਨਹੀਂ ਲੱਗਾ ਤੇ ਰਿਫਿਊਜਲ ਆ ਗਈ । ਅਜੇ ਪਾਲ ਸਿੰਘ ਦੇ ਪਿਤਾ ਪਰਮਜੀਤ ਸਿੰਘ ਅਨੁਸਾਰ ਉਨ੍ਹਾਂ ਦੀ ਨੂੰਹ ਨੇ ਕਿਹਾ ਕਿ ਉਹ ਇਕੱਲੀ ਹੀ ਸਿੰਗਾਪੁਰ ਚਲੀ ਜਾਵੇਗੀ ਜਦੋਂ ਕਿ ਅਜੇਪਾਲ ਸਿੰਘ ਨੇ ਉਸ ਨੂੰ ਕਿਹਾ ਕਿ ਉਹ ਦੁਬਾਰਾ ਫਾਈਲ ਲਗਾਵੇਗਾ ਅਤੇ ਉਸਦਾ ਵੀਜ਼ਾ ਲੱਗ ਜਾਵੇਗਾ ਤਾਂ ਹੋ ਦੋਵੇਂ ਇਕੱਠੇ ਹੀ ਜਾਣਗੇ । ਮ੍ਰਿਤਕ ਅਜੇਪਾਲ ਸਿੰਘ ਦੇ ਪਿਤਾ ਪਰਮਜੀਤ ਸਿੰਘ ਨੇ ਦੱਸਿਆ ਕਿ ਲੜਕੀ ਇਕੱਲੀ ਹੀ ਬਾਹਰ ਜਾਣ ਲਈ ਜ਼ਿੱਦ ਕਰਨ ਲੱਗੀ ਅਤੇ ਉਸਨੇ ਆਪਣੇ ਪਤੀ ਦਾ ਫੋਨ ਨੰਬਰ ਵੀ ਬਲੋਕ ਕਰ ਦਿੱਤਾ । ਲੜਕੇ ਦੇ ਪਿਤਾ ਪਰਮਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਅਜੇਪਾਲ ਸਿੰਘ ਆਪਣੀ ਪਤਨੀ ਦੇ ਪੇਕੇ ਪਿੰਡ ਬੰਮੇ ਵਿਖੇ ਉਨ੍ਹਾਂ ਦੇ ਘਰ ਗਿਆ ਤਾਂ ਘਰ ਵਾਲਿਆਂ ਨੇ ਲੜਕੀ ਨੂੰ ਕਿਸੇ ਰਿਸ਼ਤੇਦਾਰਾਂ ਕੋਲ ਭੇਜ ਦਿੱਤਾ। ਅਜੇਪਾਲ ਸਿੰਘ ਨੂੰ ਮੰਦਾ ਚੰਗਾ ਬੋਲਿਆ ਅਤੇ ਧਮਕੀਆਂ ਦਿੱਤੀਆਂ ਤੇ ਉਸ ਦ ਮਾਰ ਕੁਟਾਈ ਕੀਤੀ ਤਾਂ ਅਜੇਪਾਲ ਸਿੰਘ ਨੇ ਉਨ੍ਹਾਂ ਦੇ ਘਰੇ ਹੀ ਕੋਈ ਜ਼ਹਿਰੀਲੀ ਦਵਾਈ ਪੀ ਲਈ, ਜਿਸ ਨੂੰ ਤਰਨ ਤਾਰਨ ਦੀ ਇਕ ਹਸਪਤਾਲ ਦੇ ਵਿਖੇ ਲਜਾਇਆ ਗਿਆ, ਜਿਥੇ ਅੱਜ ਤੜਕੇ ਅਜੇਪਾਲ ਦੀ ਮੌਤ ਹੋ ਗਈ। ਇਸ ਸੰਬੰਧ ਵਿਚ ਥਾਣਾ ਜੰਡਿਆਲਾ ਗੁਰੂ ਵਿਖੇ ਮ੍ਰਿਤਕ ਅਜੇ ਪਾਲ ਸਿੰਘ ਦੇ ਸਹੁਰੇ ਪਰਿਵਾਰ 'ਤੇ ਕੇਸ ਦਰਜ ਕਰ ਲਿਆ ਗਿਆ ਹੈ
;
;
;
;
;
;
;