JALANDHAR WEATHER

ਮੌਸਮ ਖਰਾਬ ਹੋਣ ਕਾਰਨ ਅੰਮ੍ਰਿਤਸਰ ਹਵਾਈ ਅੱਡੇ ਪੁੱਜਣ ਵਾਲੀਆਂ ਉਡਾਣਾਂ ਦਿੱਲੀ ਡਾਇਵਰਟ

ਰਾਜਾਸਾਂਸੀ, 14 ਮਈ (ਹਰਦੀਪ ਸਿੰਘ ਖੀਵਾ) - ਅੰਮ੍ਰਿਤਸਰ ਵਿਖੇ ਮੌਸਮ ਖਰਾਬ ਹੋਣ ਕਾਰਨ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਰਾਤ ਪਹੁੰਚਣ ਵਾਲੀਆਂ ਉਡਾਣਾਂ ਨੂੰ ਅਚਾਨਕ ਦਿੱਲੀ ਵੱਲ ਡਾਇਵਰਟ ਕਰਨਾ ਪਿਆ । ਜਾਣਕਾਰੀ ਅਨੁਸਾਰ ਰਾਤ 9.50 ਅਤੇ 10.00 ਵਜੇ ਦਿੱਲੀ ਤੋਂ ਅੰਮ੍ਰਿਤਸਰ ਪਹੁਚਣ ਵਾਲੀਆਂ ਏਅਰ ਇੰਡੀਆ ਦੀਆਂ ਘਰੇਲੂ ਦੋਵੇਂ ਉਡਾਣਾਂ ਨੂੰ ਹਵਾਈ ਰਸਤੇ ਤੋਂ ਹੀ ਦਿੱਲੀ ਵੱਲ ਮੋੜ ਦਿੱਤਾ ਗਿਆ। ਇਸ ਤੋਂ ਇਲਾਵਾ ਸ਼ਾਰਜਾਹ ਤੋਂ ਅੰਮ੍ਰਿਤਸਰ ਰਾਤ 10.40 ਵਜੇ ਪਹੁੰਚਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਅੰਤਰਰਾਸ਼ਟਰੀ ਉਡਾਣ ਨੂੰ ਵੀ ਦਿੱਲੀ ਵੱਲ ਮੋੜ ਦਿੱਤਾ ਗਿਆ । ਇਸ ਤੋਂ ਇਲਾਵਾ ਇਸ ਸਮੇਂ ਦੀਆਂ ਰਵਾਨਾ ਹੋਣ ਵਾਲੀਆਂ ਕੁਝ ਉਡਾਣਾਂ ਦੇਰੀ ਵਿਚ ਰਹੀਆਂ। ਇਕ ਏਅਰ ਇੰਡੀਆ ਦੀ ਉਡਾਣ ਰੱਦ ਕਰ ਦਿੱਤੀ ਗਈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ