ਨੀਟ ਪੇਪਰ ਲੀਕ ਮਾਮਲੇ ’ਚ ਐੱਨ.ਟੀ. ਏ. ਦੀ ਲਾਪਰਵਾਹੀ ’ਤੇ ਸ਼ਿਵ ਸੈਨਾ (ਯੂਬੀਟੀ) ਦੇ ਬੁਲਾਰੇ ਆਨੰਦ ਦੂਬੇ ਦਾ ਤਿੱਖਾ ਹਮਲਾ
ਮੁੰਬਈ, ਮਹਾਰਾਸ਼ਟਰ, 16 ਮਈ- ਨੀਟ ਪੇਪਰ ਲੀਕ ਮਾਮਲੇ ਵਿਚ ਪੁਣੇ ਦੇ ਕੈਮਿਸਟਰੀ ਪ੍ਰੋਫੈਸਰ ਦੀ ਸੀਬੀਆਈ ਵਲੋਂ ਗ੍ਰਿਫ਼ਤਾਰੀ 'ਤੇ ਸ਼ਿਵ ਸੈਨਾ (UBT) ਦੇ ਬੁਲਾਰੇ ਆਨੰਦ ਦੂਬੇ ਨੇ ਕਿਹਾ ਕਿ ਹਰ ਸਾਲ, ਲੱਖਾਂ ਵਿਦਿਆਰਥੀ ਸਖ਼ਤ ਮਿਹਨਤ ਕਰਦੇ ਹਨ, ਪ੍ਰੀਖਿਆਵਾਂ ਦੀ ਤਿਆਰੀ ਕਰਦੇ ਹਨ, ਡਾਕਟਰ ਬਣਨ ਦੇ ਸੁਪਨੇ ਦੇਖਦੇ ਹਨ। ਅਚਾਨਕ, ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦਾ ਪੇਪਰ ਐੱਨ.ਟੀ. ਏ. (NTA) ਦੀ ਲਾਪਰਵਾਹੀ ਕਾਰਨ ਰੱਦ ਕਰ ਦਿੱਤਾ ਗਿਆ ਹੈ, ਕਿਉਂਕਿ ਇਹ ਲੀਕ ਹੋਇਆ ਸੀ।
ਬਾਅਦ ਵਿੱਚ, ਸੀਬੀਆਈ ਜਾਂਚ ਕਰਦੀ ਹੈ ਅਤੇ ਗ੍ਰਿਫ਼ਤਾਰੀਆਂ ਕੀਤੀਆਂ ਜਾਂਦੀਆਂ ਹਨ। ਐੱਨ.ਟੀ. ਏ. ਕੇਂਦਰ ਸਰਕਾਰ ਦੇ ਸਿੱਖਿਆ ਮੰਤਰਾਲੇ ਅਧੀਨ ਆਉਂਦਾ ਹੈ, ਅਤੇ ਸੀ.ਬੀ.ਆਈ ਵੀ ਕੇਂਦਰ ਸਰਕਾਰ ਅਧੀਨ ਆਉਂਦੀ ਹੈ। ਇਕ ਪ੍ਰੀਖਿਆ ਕਰਦੀ ਹੈ, ਦੂਜਾ ਲੀਕ ਦੀ ਜਾਂਚ ਕਰਦੀ ਹੈ। ਉਹ ਕਿਸ ਨੂੰ ਗੁੰਮਰਾਹ ਕਰ ਰਹੇ ਹਨ? ਉਹ ਕਿਸ ਨੂੰ ਮੂਰਖ ਬਣਾ ਰਹੇ ਹਨ?
;
;
;
;
;
;
;
;