ਕਨੇਡਾ ’ਚ 40 ਦੇਸ਼ਾਂ ਦੇ ਡੇਲੀਗੇਟਸ ਵਿਚ ਸ਼ਾਮਿਲ ਹੋਵੇਗੀ ਵਿਦਿਆਰਥਣ ਹੇਜ਼ਲ, ਚੁੱਕੇਗੀ ਸਰਹੱਦੀ ਕਿਸਾਨਾਂ ਦੇ ਮਸਲੇ
ਗੁਰੂ ਹਰ ਸਹਾਏ (ਫਿਰੋਜ਼ਪੁਰ) 16 ਮਈ, (ਹਰਚਰਨ ਸਿੰਘ ਸੰਧੂ) ਅਜ਼ਾਦੀ ਤੋਂ ਬਾਅਦ ਆਪਣੀਆਂ ਜ਼ਮੀਨਾਂ ਦੇ ਮਾਲਕੀ ਹੱਕਾਂ ਦੀ ਉਡੀਕ ਕਰ ਰਹੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੇ ਪਿੰਡਾਂ ਦੇ ਕਿਸਾਨਾਂ ਦੀ ਅਵਾਜ਼ ਹੁਣ ਕਨੇਡਾ ਦੀ ਧਰਤੀ ਤੇ ਬੁਲੰਦ ਹੋਵੇਗੀ। ਇਹ ਅਵਾਜ਼ ਚੁੱਕੇਗੀ ਫਿਰੋਜ਼ਪੁਰ ਦੀ ਸਕੂਲ ਵਿਦਿਆਰਥਣ ਹੇਜ਼ਲ, ਜੋ ਅੰਤਰਰਾਸ਼ਟਰੀ ਹਿਊਮਨ ਰਾਇਟਸ ਸਮਿੱਟ 2026 ਵਿਚ ਹਿੱਸਾ ਲੈਣ ਜਾ ਰਹੀ ਹੈ। ਫਿਰੋਜ਼ਪੁਰ ਦੇ ਪ੍ਰਸਿੱਧ ਡੀ. ਸੀ. ਮਾਡਲ ਇੰਟਰਨੈਸ਼ਨਲ ਸਕੂਲ ਦੀ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਹੇਜ਼ਲ ਨੂੰ ਉਸਦੀ ਸ਼ਾਨਦਾਰ ਪ੍ਰੋਫਾਈਲ ਤੇ ਸਮਾਜਿਕ ਯੋਗਦਾਨ ਨੂੰ ਵੇਖਦਿਆਂ ਉਸ ਨੂੰ ਸਕਾਲਰਸ਼ਿਪ ਸਮੇਂਤ ਇਸ ਸਮਿੱਟ ਲਈ ਚੁਣਿਆ ਗਿਆ ਹੈ I ਇਸ ਸਮਾਗਮ ਵਿਚ 40 ਤੋਂ ਵੱਧ ਦੇਸ਼ਾਂ ਦੇ ਡੈਲੀਗੇਟ ਹਿੱਸਾ ਲੈਣਗੇ।
ਖ਼ਾਸ ਗੱਲ ਇਹ ਹੈ ਕਿ ਸਕੂਲ ਵਿਦਿਆਰਥਣ ਹੇਜ਼ਲ ਇਸ ਸਮਿੱਟ ਵਿਚ ਸਭ ਤੋਂ ਘੱਟ ਉਮਰ ਦੀ ਪ੍ਰਤੀਨਿਧੀ ਹੋਵੇਗੀ, ਜਿਸ ਲਈ ਉਸਨੂੰ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਫਿਰੋਜ਼ਪੁਰ ਤੋਂ ਲਗਾਤਾਰ ਤਿੰਨ ਵਾਰ ਦੇ ਮਰਹੂਮ ਮੈਂਬਰ ਪਾਰਲੀਮੈਟ ਜ਼ੋਰਾ ਸਿੰਘ ਮਾਨ ਦੇ ਸਿਆਸੀ ਸਕੱਤਰ ਬਚਿੱਤਰ ਸਿੰਘ ਸੀਨੀਅਰ ਅਕਾਲੀ ਆਗੂ ਦੀ ਹੋਣਹਾਰ ਸਕੂਲੀ ਵਿਦਿਆਰਥਣ ਹੇਜ਼ਲ ਬੇਟੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਕਾਲੀ ਆਗੂ ਬਚਿੱਤਰ ਸਿੰਘ ਨੇ ਦੱਸਿਆ ਕਿ 21 ਮਈ ਤੋਂ 24 ਮਈ 2026 ਦੌਰਾਨ ਕਨੇਡਾ ਵਿਚ ਇਹ ਸਮਿੱਟ ਹੋ ਰਹੀ ਹੈ ਅਤੇ ਇਸ ਦੌਰਾਨ ਬੇਟੀ ਹੇਜ਼ਲ ਜੋ ਫਿਰੋਜ਼ਪੁਰ ਦੇ ਸਰਹੱਦੀ ਖੇਤਰ ਦੇ ਕਿਸਾਨਾਂ ਦੀਆਂ ਜ਼ਮੀਨਾਂ ਦੇ ਮਾਲਕੀ ਹੱਕਾਂ ਤੇ ਉਹਨਾਂ ਨੂੰ ਹੋਰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਦੀ ਅਵਾਜ਼ ਅੰਤਰਰਾਸ਼ਟਰੀ ਮੰਚ ਤੇ ਬੁਲੰਦ ਕਰੇਗੀ। ਉਨ੍ਹਾਂ ਕਿਹਾ ਕਿ ਜ਼ੋ ਹੇਜ਼ਲ ਵਲੋਂ ਚੁਣਿਆ ਗਿਆ ਵਿਸ਼ਾ ਸੰਸਥਾ ਵਲੋਂ ਮਨਜ਼ੂਰ ਕੀਤਾ ਗਿਆ ਹੈ ਤੇ ਉਸ ਨੂੰ ਵਿਸ਼ੇਸ਼ ਤੌਰ ਤੇ ਸੱਦਾ ਭੇਜਿਆ ਗਿਆ ਹੈ।
ਅਕਾਲੀ ਆਗੂ ਬਚਿੱਤਰ ਸਿੰਘ ਨੇ ਹੋਰ ਦੱਸਿਆ ਕਿ ਦੇਸ਼ ਦੀ ਵੰਡ ਵੇਲੇ ਪਾਕਿਸਤਾਨ ਤੋਂ ਉਜੜ ਕੇ ਆਏ ਲੋਕਾਂ ਨੇ ਸਰਹੱਦੀ ਖੇਤਰ ਵਿਚ ਜੰਗਲ ਬੂਟੇ ਵਾਹ ਮਿਹਨਤ ਮੁਸ਼ੱਕਤ ਨਾਲ ਜ਼ਮੀਨਾਂ ਨੂੰ ਆਬਾਦ ਕੀਤਾ ਸੀ ਜਿਨ੍ਹਾਂ ਨੂੰ ਸਾਲ 2007 ਵਿਚ ਤਤਕਾਲੀ ਅਕਾਲੀ ਦਲ ਦੀ ਸਰਕਾਰ ਸਮੇਂ ਉਸ ਵੇਲੇ ਦੇ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿੱਤੇ ਸਨ ਅਤੇ ਉਸ ਤੋਂ ਬਾਅਦ ਦੀਆ ਸਰਕਾਰਾਂ ਨੇ ਕਿਸਾਨਾਂ ਦੀ ਇਸ ਮੰਗ ਨੂੰ ਪੂਰਾ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਵਿਦਿਆਰਥਨ ਹੇਜ਼ਲ ਸਰਹੱਦੀ ਇਲਾਕੇ ਦੇ ਕਿਸਾਨਾਂ ਦੀ ਆਵਾਜ਼ ਸਰਕਾਰਾਂ ਤੱਕ ਪਹੁੰਚਾਏਗੀ ਤਾਂ ਜੋ ਕਿਸਾਨਾਂ ਦਾ ਇਹ ਮਸਲਾ ਹੱਲ ਹੋ ਸਕੇ । ਉਨ੍ਹਾਂ ਦਸਿਆ ਕਿ ਅਕਾਲੀ ਦਲ ਦੇ ਮਰਹੂਮ ਮੈਂਬਰ ਪਾਰਲੀਮੈਂਟ ਜ਼ੋਰਾ ਸਿੰਘ ਮਾਨ ਨੇ ਕਿਸਾਨਾਂ ਦੇ ਇਸ ਮਸਲੇ ਅਤੇ ਮੁੱਢਲੀ ਮੰਗ ਨੂੰ ਲੋਕ ਸਭਾ ਵਿਚ ਕਈ ਵਾਰ ਉਠਾਇਆ ਸੀ।
;
;
;
;
;
;
;
;
;