JALANDHAR WEATHER

ਕਾਰ ਤੇ ਮੋਟਰਸਾਈਕਲ ਦੀ ਹੋਈ ਭਿਆਨਕ ਟੱਕਰ, ਮਾਂ ਦੀ ਮੌਤ, ਪੁੱਤਰ ਗੰਭੀਰ ਜ਼ਖਮੀ

ਭੁਲੱਥ (ਕਪੂਰਥਲਾ), 16 ਮਈ (ਮਨਜੀਤ ਸਿੰਘ ਰਤਨ )- ਅੱਜ ਦੁਪਹਿਰ ਸਬ ਡਵੀਜ਼ਨ ਕਸਬਾ ਭੁਲੱਥ ਤਹਿਸੀਲ ਦਫ਼ਤਰ ਦੇ ਸਾਹਮਣੇ ਮੇਨ ਸੜਕ ਕਰਤਾਰਪੁਰ-ਭੁਲੱਥ ਤੇ ਹੋਏ ਭਿਆਨਕ ਸੜਕ ਹਾਦਸੇ ਵਿੱਚ ਮਾਂ ਦੀ ਮੌਤ ਹੋ ਗਈ ਤੇ ਪੁੱਤਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ, ਨੋਜਵਾਨ ਰਾਜਨਦੀਪ ਸਿੰਘ ਆਪਣੀ ਮਾਤਾ ਸੰਦੀਪ ਕੌਰ ਨਾਲ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਪਿੰਡ ਪੰਡੋਰੀ ਰਾਜਪੂਤਾ ਤੋਂ ਭੁਲੱਥ ਆ ਰਿਹਾ ਸੀ ਤਾਂ ਤਹਿਸੀਲ ਦਫ਼ਤਰ ਸਾਹਮਣੇ ਭੁਲੱਥ ਸ਼ਹਿਰ ਵਲੋਂ ਇਕ ਤੇਜ਼ ਰਫ਼ਤਾਰ ਆ ਰਹੀ ਕਾਰ ਨੰਬਰ ਪੀ.ਬੀ. 08ਐੱਫ.ਐਮ.3484 ਨਾਲ ਟੱਕਰ ਹੋ ਗਈ।

ਟੱਕਰ ਬਹੁਤ ਜ਼ਬਰਦਸਤ ਹੋਣ ਕਰਕੇ ਦੋਨੋਂ ਮੋਟਰ ਸਾਈਕਲ ਸਵਾਰ ਮਾਂ-ਪੁੱਤਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਮੌਕੇ ਤੇ ਇਕੱਤਰ ਲੋਕਾਂ ਵਲੋਂ ਸਿਵਲ ਹਸਪਤਾਲ ਭੁਲੱਥ ਲਿਆਂਦਾ ਗਿਆ ਜਿੱਥੇ ਡਾਕਟਰਾਂ ਵਲੋਂ ਸੰਦੀਪ ਕੌਰ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ ਜਦ ਕਿ ਉਸਦਾ ਪੁੱਤਰ ਰਾਜਨਦੀਪ ਸਿੰਘ ਜੇਰੇ ਇਲਾਜ ਹੈ। ਰਾਹਗੀਰਾਂ ਦੇ ਦੱਸਣ ਮੁਤਾਬਕ ਤੇਜ਼ ਰਫਤਾਰ ਕਾਰ ਇਕ ਆਟੋ ਨੂੰ ਓਵਰਟੇਕ ਕਰਦੀ ਹੋਈ ਬੇਕਾਬੂ ਹੋਈ ਸਾਹਮਣੇ ਆ ਰਹੇ ਮੋਟਰਸਾਈਕਲ ਨਾਲ ਟਕਰਾਅ ਗਈ ਜਿਸ ਕਾਰਨ ਇਹ ਦਰਦਨਾਕ ਹਾਦਸਾ ਵਾਪਰਿਆ। ਪੁਲਿਸ ਵਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ