ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ
ਢਿਲਵਾ (ਕਪੂਰਥਲਾ), 17 ਮਈ (ਗੋਬਿੰਦ ਸੁਖੀਜਾ) - ਢਿਲਵਾਂ ਪੁਲਿਸ ਨੂੰ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਮਿਲਿਆ ਹੈ। ਅਡੀਸ਼ਨਲ ਐਸ.ਐਚ.ਓ. ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ 11 ਵਜੇ ਦੇ ਕਰੀਬ ਸੂਚਨਾ ਮਿਲੀ ਕਿ ਇਕ ਵਿਅਕਤੀ ਦੀ ਲਾਸ਼ ਮਿਆਣੀ ਬਾਕਰਪੁਰ ਪਈ ਹੈ। ਇਸ ਤੋਂ ਬਾਅਦ ਉਹ ਤੁਰੰਤ ਹੀ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਉਕਤ ਲਾਸ਼ ਨੂੰ ਕਬਜ਼ੇ ਵਿਚ ਲੇ ਕੇ ਉਸ ਦੀ ਪਹਿਚਾਣ ਬਾਰੇ ਲੋਕਾਂ ਕੋਲੋਂ ਪੁੱਛਿਆ, ਪਰ ਕੋਈ ਜਾਣਕਾਰੀ ਨਹੀਂ ਮਿਲੀ। ਉਨ੍ਹਾਂ ਦੱਸਿਆ ਕਿ ਵਿਅਕਤੀ ਦੀ ਉਮਰ ਕਰੀਬ 40 ਸਾਲ ਹੈ, ਕੋਈ ਵੀ ਕੱਪੜਾ ਉਸਦੇ ਸਰੀਰ 'ਤੇ ਨਹੀਂ ਸੀ। ਪੁਲਿਸ ਨੇ ਪਹਿਚਾਣ ਲਈ ਲਾਸ਼ ਨੂੰ ਕਪੂਰਥਲਾ ਹਸਪਤਾਲ ਮੋਰਚਰੀ ਵਿਚ 72 ਘੰਟੇ ਲਈ ਰਖਵਾ ਦਿੱਤਾ ਹੈ।
;
;
;
;
;
;
;
;