ਛੋਟੇ ਹਾਥੀ ਤੇ ਬਲੈਰੋ ਗੱਡੀ ਦੀ ਟੱਕਰ ’ਚ ਇਕ ਵਿਅਕਤੀ ਦੀ ਮੌਤ
ਗੜ੍ਹਸ਼ੰਕਰ, (ਹੁਸ਼ਿਆਰਪੁਰ), 20 ਮਈ (ਧਾਲੀਵਾਲ)- ਗੜ੍ਹਸ਼ੰਕਰ ਵਿਖੇ ਤੜਕਸਾਰ ਹੁਸ਼ਿਆਰਪੁਰ ਰੋਡ ’ਤੇ ਸ਼ਹਿਰ ਤੋਂ ਬਾਹਰਵਾਰ ਇਕ ਪਲਾਜ਼ੇ ਕੋਲ ਇਕ ਛੋਟੇ ਹਾਥੀ ਅਤੇ ਬਲੈਰੋ ਗੱਡੀ ਦਰਮਿਆਨ ਹੋਈ ਟੱਕਰ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਛੋਟੇ ਹਾਥੀ ’ਚ ਸਵਾਰ ਦੋ ਬਲਦਾਂ ਵਿਚੋਂ ਇਕ ਬਲਦ ਵੀ ਹਾਦਸੇ ’ਚ ਮਰ ਗਿਆ।
ਛੋਟੇ ਹਾਥੀ ਚਾਲਕ ਲਖਵੀਰ ਸਿੰਘ (45) ਪੁੱਤਰ ਗੁਰਮੀਤ ਸਿੰਘ ਵਾਸੀ ਮੰਡ (ਹੁਸ਼ਿਆਰਪੁਰ) ਕੁਰਾਲੀ ਤੋਂ ਹੁਸ਼ਿਆਰਪੁਰ ਨੂੰ ਬਲਦ ਲੈ ਕੇ ਜਾ ਰਿਹਾ ਸੀ, ਜਿਸ ਦੀ ਹਾਦਸੇ ’ਚ ਮੌਤ ਹੋ ਗਈ। ਸਾਹਮਣੇ ਤੋਂ ਹੁਸ਼ਿਆਰਪੁਰ ਸਾਈਡ ਤੋਂ ਮੁਰਗੇ ਲੈ ਕੇ ਗੜ੍ਹਸ਼ੰਕਰ ਵੱਲ ਨੂੰ ਆ ਰਹੀ ਬਲੈਰੋ ਗੱਡੀ ਦਾ ਚਾਲਕ ਘਟਨਾ ਤੋਂ ਬਾਅਦ ਮੌਕੇ ’ਤੋਂ ਫਰਾਰ ਹੋ ਗਿਆ ਤੇ ਬਲੈਰੋ ਗੱਡੀ ਘਟਨਾ ਦੌਰਾਨ ਪਲਟ ਗਈ।
;
;
;
;
;
;
;
;