JALANDHAR WEATHER

ਦੇਰ ਰਾਤ ਮਾਡਰਨ ਜੇਲ੍ਹ ਵਿਚ ਹੋਇਆ ਝਗੜਾ, ਪੁਲਿਸ ਟੀਮਾਂ ਸਥਿਤੀ ਕਾਬੂ ਕਰਨ ਲਈ ਜੇਲ੍ਹ ਪਹੁੰਚੀਆਂ

ਕਪੂਰਥਲਾ, 23 ਮਈ (ਅਮਰਜੀਤ ਸਿੰਘ ਸਡਾਨਾ, ਅਮਨਜੋਤ ਸਿੰਘ ਵਾਲੀਆ) - ਅੱਜ ਦੇਰ ਰਾਤ ਮਾਡਰਨ ਜੇਲ੍ਹ ਵਿਖੇ ਹੋਏ ਇਕ ਝਗੜੇ ਦੌਰਾਨ 3-4 ਹਵਾਲਾਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਮਿਲ ਰਿਹਾ ਹੈ ਤੇ ਇਸ ਸੰਬੰਧੀ ਕੁੱਝ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ। ਜ਼ਿਲ੍ਹਾ ਪੁਲਿਸ ਮੁਖੀ ਗੌਰਵ ਤੂਰਾ ਅਨੁਸਾਰ ਜੇਲ੍ਹ ਅੰਦਰ ਝਗੜੇ ਦੀ ਸੂਚਨਾ ਮਿਲੀ ਹੈ ਤੇ ਸਥਿਤੀ ਕਾਬੂ ਹੇਠ ਹੈ ਤੇ ਪੁਲਿਸ ਟੀਮਾਂ ਮੁਸਤੈਦੀ ਨਾਲ ਆਪਣੀ ਡਿਊਟੀ ਨਿਭਾਅ ਰਹੀਆਂ ਹਨ । ਇਹ ਵੀ ਪਤਾ ਲੱਗਾ ਹੈ ਕਿ ਵੱਡੀ ਗਿਣਤੀ ਵਿਚ ਕਪੂਰਥਲਾ ਤੋਂ ਵੱਖ-ਵੱਖ ਥਾਣਿਆਂ ਦੀ ਪੁਲਿਸ ਤੇ ਪੀ.ਸੀ.ਆਰ. ਦੀਆਂ ਟੀਮਾਂ ਉੱਚ ਅਧਿਕਾਰੀਆਂ ਦੀ ਅਗਵਾਈ ਹੇਠ ਮਾਡਰਨ ਜੇਲ੍ਹ ਪਹੁੰਚ ਚੁੱਕੀਆਂ ਹਨ ਤੇ ਸਥਿਤੀ 'ਤੇ ਕਾਬੂ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ । ਜਾਣਕਾਰੀ ਅਨੁਸਾਰ ਜੇਲ ਅੰਦਰ ਇਕ ਦੋ ਬੈਰਕਾਂ ਨੂੰ ਵੀ ਅੱਗ ਲਗਾਉਣ ਦੀ ਸੂਚਨਾ ਮਿਲ ਰਹੀ ਹੈ। ਪਰ ਇਸ ਸੰਬੰਧੀ ਕੋਈ ਵੀ ਉਚ ਪੁਲਿਸ ਅਧਿਕਾਰੀ ਪੁਸ਼ਟੀ ਨਹੀਂ ਕਰ ਰਿਹਾ, ਖ਼ਬਰ ਲਿਖੇ ਜਾਣ ਤੱਕ ਸਿਵਲ ਹਸਪਤਾਲ ਵਿਖੇ ਪੀ.ਸੀ.ਆਰ. ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ, ਪਰ ਦੇਰ ਰਾਤ ਕਰੀਬ 10.30 ਵਜੇ ਤੱਕ ਵੀ ਕੋਈ ਵੀ ਕੈਦੀ ਜਾਂ ਹਵਾਲਾਤੀ ਇਲਾਜ ਲਈ ਸਿਵਲ ਹਸਪਤਾਲ ਵਿਖੇ ਨਹੀਂ ਲਿਆਂਦਾ ਗਿਆ ਤੇ ਪੁਲਿਸ ਟੀਮਾਂ ਸਾਰੀ ਘਟਨਾ ਦੀ ਜਾਂਚ ਕਰ ਰਹੀਆਂ ਹਨ । 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ