JALANDHAR WEATHER

ਜੰਮੂ ਕਸ਼ਮੀਰ ’ਚ ਐਨ.ਆਈ.ਏ. ਦੀ ਵੱਡੀ ਕਾਰਵਾਈ

ਸ੍ਰੀਨਗਰ, 25 ਮਈ-ਰਾਸ਼ਟਰੀ ਜਾਂਚ ਏਜੰਸੀ ਨੇ ਅੱਜ ਸ਼ੋਪੀਆਂ ਜ਼ਿਲ੍ਹੇ ਦੇ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ। ਜੰਮੂ-ਕਸ਼ਮੀਰ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੀ ਸਹਾਇਤਾ ਨਾਲ ਐਨ.ਆਈ.ਏ. ਦੀਆਂ ਟੀਮਾਂ ਸ੍ਰੀਨਗਰ ਦੇ ਲਾਲ ਬਾਜ਼ਾਰ ਖੇਤਰ ਅਤੇ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਕਈ ਥਾਵਾਂ 'ਤੇ ਇਕੋ ਸਮੇਂ ਤਲਾਸ਼ੀ ਲੈ ਰਹੀਆਂ ਹਨ। ਐਨ.ਆਈ.ਏ. ਨੇ ਸ਼ੋਪੀਆਂ ਦੇ ਇਮਾਮ ਸਾਹਿਬ ਵਿਖੇ ਸਥਿਤ ਦਾਰੂਲ ਉਲੂਮ ਜਾਮੀਆ ਸਿਰਾਜੁਲ ਉਲੂਮ 'ਤੇ ਛਾਪਾ ਮਾਰਿਆ। ਇਹ ਉਹ ਹੀ ਸਕੂਲ ਹੈ, ਜਿਸ 'ਤੇ ਹਾਲ ਹੀ ਵਿਚ ਯੂ.ਏ.ਪੀ.ਏ. ਕਾਰਵਾਈ ਕੀਤੀ ਗਈ ਸੀ।

ਕਸ਼ਮੀਰ ਪ੍ਰਸ਼ਾਸਨ ਨੇ ਹਾਲ ਹੀ ਵਿਚ ਦਾਰੂਲ ਉਲੂਮ ਜਾਮੀਆ ਸਿਰਾਜੁਲ ਉਲੂਮ ਸਕੂਲ ਨੂੰ ਗੈਰ-ਕਾਨੂੰਨੀ ਸੰਸਥਾ ਘੋਸ਼ਿਤ ਕੀਤਾ ਹੈ। ਸੰਸਥਾ 'ਤੇ ਅੱਤਵਾਦੀ ਫੰਡਿੰਗ ਅਤੇ ਇਸ ਦੇ ਕੁਝ ਮੈਂਬਰਾਂ ਦੇ ਪਾਬੰਦੀਸ਼ੁਦਾ ਸੰਗਠਨਾਂ ਨਾਲ ਸੰਬੰਧ ਹੋਣ ਦਾ ਦੋਸ਼ ਸੀ। ਇਸ ਦੌਰਾਨ ਸ਼ੋਪੀਆਂ ਦੇ ਇਕ ਘਰ 'ਤੇ ਛਾਪੇਮਾਰੀ ਜਾਰੀ ਹੈ। ਜਾਣਕਾਰੀ ਅਨੁਸਾਰ ਐਨ.ਆਈ.ਏ. ਦੀ ਟੀਮ ਸ਼ੋਪੀਆਂ ਜ਼ਿਲ੍ਹੇ ਦੇ ਜ਼ੈਨੀਪੁਰਾ ਦੇ ਮੂਲੂ ਚਿੱਤਰਗਾਮ ਵਿਚ ਪਾਬੰਦੀਸ਼ੁਦਾ ਜਮਾਤ-ਏ-ਇਸਲਾਮੀ ਦੇ ਸਾਬਕਾ ਮੈਂਬਰ ਸ਼ਹਿਜ਼ਾਦਾ ਔਰੰਗਜ਼ੇਬ ਦੇ ਘਰ ਪਹੁੰਚੀ। ਐਨ.ਆਈ.ਏ. ਦੀ ਟੀਮ ਨੇ ਪੁਲਿਸ ਅਤੇ ਸੀ.ਆਰ.ਪੀ.ਐਫ਼. ਕਰਮਚਾਰੀਆਂ ਦੇ ਨਾਲ ਮਿਲ ਕੇ ਕਈ ਘੰਟੇ ਚੱਲੀ ਤਲਾਸ਼ੀ ਮੁਹਿੰਮ ਚਲਾਈ। ਅਧਿਕਾਰੀਆਂ ਨੇ ਜਾਂਚ ਜਾਂ ਕਿਸੇ ਵੀ ਬਰਾਮਦਗੀ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ