JALANDHAR WEATHER

ਰਾਜਪੁਰਾ ਵਿਖੇ ਦੁਪਹਿਰ ਤੱਕ 32% ਹੋਈ ਪੋਲਿੰਗ

ਰਾਜਪੁਰਾ 26 ਮਈ( ਰਣਜੀਤ ਸਿੰਘ )- ਰਾਜਪੁਰਾ ਵਿਖੇ ਨਗਰ ਕੌਂਸਲ ਚੋਣਾਂ ਦਾ ਕੰਮ ਅਮਾਨ ਨਾਲ ਚੱਲ ਰਿਹਾ ਹੈ ਭਾਵੇਂ ਕਿ ਵਿਰੋਧੀ ਪਾਰਟੀਆਂ ਵੱਲੋਂ ਇਹ ਗੱਲ ਕਾਫੀ ਜਿਆਦਾ ਉਡਾਈ ਹੋਈ ਹੈ ਕਿ ਚੋਣਾਂ ਦੌਰਾਨ ਧੱਕਾ ਹੋਵੇਗਾ ਪਰ 12 ਵਜੇ ਤੱਕ ਇਹੋ ਜਿਹੀ ਕੋਈ ਗੱਲ ਨਜ਼ਰ ਨਹੀਂ ਆਈ ਛੁਟ ਪੁਟ ਘਟਨਾਵਾਂ ਨੂੰ ਛੱਡ ਕੇ ਵੋਟਾਂ ਦਾ ਕੰਮ ਅਮਨ ਆਮਾਨ ਨਾਲ ਚੱਲ ਰਿਹਾ ਹੈ ਅਧਿਕਾਰਕ ਤੌਰ ਤੇ ਪਤਾ ਲੱਗਾ ਹੈ ਕਿ 12 ਵਜੇ ਤੱਕ 32% ਵੋਟਿੰਗ ਹੋਈ ਹੈ ਬਜ਼ੁਰਗ ਲੋਕ ਆਪਣੇ ਸੰਵਿਧਾਨਿਕ ਹੱਕ ਦਾ ਇਸਤੇਮਾਲ ਕਰ ਰਹੇ ਹਨ ਅਤੇ ਉਹਨਾਂ ਨੂੰ ਵੱਖ-ਵੱਖ ਸਾਧਨਾਂ ਰਾਹੀਂ ਪੋਲਿੰਗ ਬੂਥਾਂ ਤੱਕ ਲਿਆਂਦਾ ਜਾ ਰਿਹਾ ਹੈ ਕਈ ਵਿਅਕਤੀ ਵੀਲ ਚੇਅਰਾਂ ਰਾਹੀਂ ਆਪਣੀ ਵੋਟ ਭੁਗਤਾਉਣ ਆ ਰਹੇ ਹਨ ਅਤੇ ਕਈਆਂ ਨੂੰ ਪਰਿਵਾਰਿਕ ਮੈਂਬਰ ਕਾਫੀ ਜਿਆਦਾ ਜਦੋਂ ਜਾਇਦ ਕਰਕੇ ਉਹਨੂੰ ਫੜ ਕੇ ਪੋਲਿੰਗ ਬੂਥ ਤੱਕ ਲੈ ਕੇ ਆ ਰਹੇ ਹਨ ਜਿਸ ਤੋਂ ਇਹ ਸਿੱਧ ਹੋ ਰਿਹਾ ਹੈ ਕਿ ਆਮ ਲੋਕਾਂ ਦੇ ਵਿੱਚ ਵੋਟਾਂ ਪਾਉਣ ਦਾ ਕੰਮ ਕਾਫੀ ਜਿਆਦਾ ਉਤਸਾਹ ਵਿਖਾਈ ਦੇ ਰਿਹਾ ਹੈ

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ