ਨਾਭਾ 'ਚ 2 ਵਜੇ ਤੱਕ ਹੋਈ 45 ਪ੍ਰਤੀਸ਼ਤ ਵੋਟ ਪੋਲ
ਨਾਭਾ, 26 ਮਈ (ਜਗਨਾਰ ਸਿੰਘ ਦੁਲੱਦੀ)- ਨਾਭਾ ਵਿਚ ਹੋ ਰਹੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵੋਟਰਾਂ ਵਿੱਚ ਭਾਰੀ ਉਤਸਾਹ ਵੇਖਣ ਨੂੰ ਮਿਲ ਰਿਹਾ ਹੈ, ਕਿਉਂ ਜੋ ਕੜਕਦੀ ਧੁੱਪ ਤੇ ਗਰਮੀ ਦੇ ਬਾਵਜੂਦ ਵੋਟਰਾਂ ਦੀਆਂ ਲੰਮੀਆਂ ਲੰਮੀਆਂ ਲਾਈਨਾਂ ਬੂਥਾਂ ਤੇ ਲੱਗੀਆਂ ਹੋਈਆਂ ਨਜ਼ਰ ਆ ਰਹੀਆਂ ਹਨ।
ਉਪ ਮੰਡਲ ਮੈਜਿਸਟ੍ਰੇਟ ਕਮ ਚੋਣ ਅਫਸਰ ਏਪੀ ਸਿੰਘ ਸੋਮਲ ਨੇ ਦੱਸਿਆ ਕਿ 2 ਵਜੇ ਤੱਕ ਕਰੀਬ 45 ਪ੍ਰਤੀਸ਼ਤ ਵੋਟ ਪੋਲ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਨਾਭਾ ਵਿੱਚ ਕੁੱਲ 23 ਵਾਰਡ ਅਤੇ 52563 ਕੁੱਲ ਵੋਟਰ ਹਨ ਅਤੇ ਵੋਟਾਂ ਪਾਉਣ ਦਾ ਕੰਮ ਅਮਨ ਅਮਾਨ ਨਾਲ ਚੱਲ ਰਿਹਾ ਹੈ।
;
;
;
;
;
;
;
;