JALANDHAR WEATHER

ਫਾਜ਼ਿਲਕਾ ਵਿਖੇ ਦੁਪਹਿਰ 2 ਵਜੇ ਤੱਕ ਕਰੀਬ 50 ਪ੍ਰਤੀਸ਼ਤ ਵੋਟਾਂ ਹੋਈਆਂ ਪੋਲ - ਏ.ਆਰ.ਓ ਲਾਲ ਸਿੰਘ

ਫ਼ਾਜ਼ਿਲਕਾ, 25 ਮਈ (ਬਲਜੀਤ ਸਿੰਘ) -ਕੜਕਦੀ ਧੁੱਪ ਅਤੇ ਗਰਮੀ ਦੇ ਬਾਵਜੂਦ ਵੀ ਫਾਜ਼ਿਲਕਾ ਵਿੱਚ ਹੋ ਰਹੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵੋਟਰਾਂ ਵਿੱਚ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਫਾਜਿਲਕਾ ਦੇ ਵਾਰਡ ਨੰਬਰ 3 ਵਿੱਚ ਪੈ ਰਹੀਆਂ ਵੋਟਾਂ ਦੌਰਾਨ ਚੈਕਿੰਗ ਕਰਨ ਆਏ ਬੀ.ਡੀ.ਪੀ.ਓ ਕੰਮ ਅਸਿਸਟੈਂਟ ਰਿਟਰਨਿੰਗ ਅਫਸਰ ਲਾਲ ਸਿੰਘ ਨੇ ਦੱਸਿਆ ਕਿ ਦੁਪਹਿਰ 2 ਵਜੇ ਤੱਕ ਕਰੀਬ 50 ਵੋਟ ਪੋਲ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਸ਼ਹਿਰ ਦੇ ਸਾਰੇ ਹੀ ਵਾਰਡਾਂ ਦੇ ਵਿੱਚ ਬੜੀ ਹੀ ਸ਼ਾਂਤੀ ਦੇ ਨਾਲ ਚੋਣਾਂ ਕਰਵਾਈਆਂ ਜਾ ਰਹੀਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ