JALANDHAR WEATHER

ਬੂਥ ਕੈਪਚਰਿੰਗ ਦੇ ਖ਼ਤਰੇ ਨੂੰ ਲੈ ਕੇ ਕੋਟਫੱਤਾ ਤੋਂ ਉਮੀਦਵਾਰ ਵਲੋਂ ਚੋਣ ਅਬਜ਼ਰਵਰ ਨੂੰ ਸ਼ਿਕਾਇਤ

ਬਠਿੰਡਾ, 26 ਮਈ (ਸੱਤਪਾਲ ਸਿੰਘ ਸਿਵੀਆਂ)- ਜਿਲਾ ਬਠਿੰਡਾ ਅਧੀਨ ਪੈਂਦੀ ਨਗਰ ਕੌਂਸਲ ਕੋਟਫੱਤਾ ਦੇ ਵਾਰਡ ਨੰਬਰ 10 ਤੋਂ ਚੋਣ ਲੜ ਰਹੇ ਆਜਾਦ ਉਮੀਦਵਾਰ ਅਮਰੀਕ ਸਿੰਘ ਨੇ ਆਪਣੇ ਖੇਤਰ ਵਿਚ ਬੂਥ ਕੈਪਚਰਿੰਗ ਦਾ ਖਦਸਾ ਪ੍ਰਗਟ ਕੀਤਾ ਹੈ, ਜਿਸ ਸਬੰਧੀ ਉਨ੍ਹਾਂ ਨੇ ਚੋਣ ਅਬਜਰਵਰ ਬਠਿੰਡਾ ਨੂੰ ਲਿਖਤੀ ਸਿਕਾਇਤ ਭੇਜ ਕੇ ਫੌਰੀ ਕਾਰਵਾਈ ਦੀ ਮੰਗ ਕੀਤੀ ਹੈ!
ਉਨ੍ਹਾਂ ਸਿਕਾਇਤ ਵਿਚ ਦੋਸ਼ ਲਗਾਇਆ ਕਿ ਕੁਝ ਹਥਿਆਰਬੰਦ ਬਾਹਰੀ ਵਿਅਕਤੀ ਕੋਟਫੱਤਾ, ਸੰਗਤ ਤੇ ਕੋਟਸ਼ਮੀਰ ਵਿਚ ਘੁੰਮ ਰਹੇ ਹਨ, ਜੋ ਕਿਸੇ ਵੇਲੇ ਵੀ ਉਨ੍ਹਾਂ ਦੇ ਖੇਤਰ ਵਿਚ ਬੂਥ ਕੈਪਚਰਿੰਗ ਨੂੰ ਅੰਜਾਮ ਦੇ ਸਕਦੇ ਹਨ!
ਅਮਰੀਕ ਸਿੰਘ ਨੇ ਸੰਵੇਦਨਸ਼ੀਲ ਪੋਲਿੰਗ ਕੇਂਦਰਾਂ 'ਤੇ ਵਾਧੂ ਸੁਰੱਖਿਆ ਬਲ ਤਾਇਨਾਤ ਕਰਨ ਦੀ ਮੰਗ ਕੀਤੀ ਹੈ! ਉਨ੍ਹਾਂ ਖਦਸਾ ਪ੍ਰਗਟ ਕੀਤਾ ਕਿ ਉਕਤ ਸ਼ੱਕੀ ਵਿਅਕਤੀਆਂ ਖਿਲਾਫ ਤੁਰੰਤ ਕਾਰਵਾਈ ਨਾ ਹੋਈ ਤਾਂ ਕਾਨੂੰਨ ਵਿਵਸਥਾ ਕਦੋਂ ਵੀ ਵਿਗੜ ਸਕਦੀ ਹੈ!

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ