ਗੁਜਰਾਤ ਦੇ ਗਿਰ 'ਚ 5 ਸ਼ੇਰਾਂ ਦੀ ਮÏਤ; 2 ਬੱਚਿਆਂ ਦੀ ਸ਼ੱਕੀ ਵਾਇਰਲ ਕਾਰਨ ਮੌਤ
ਅਹਿਮਦਾਬਾਦ, 26 ਮਈ (ਪੀ.ਟੀ.ਆਈ.)-ਗੁਜਰਾਤ ਦੇ ਗਿਰ ਜੰਗਲ ਖੇਤਰ 'ਚ 2 ਸ਼ੇਰ ਦੇ ਬੱਚਿਆਂ ਦੀ ਮੌਤ ਸ਼ੱਕੀ ਬੇਬੇਸੀਆ ਵਾਇਰਸ ਇਨਫੈਕਸ਼ਨ ਕਾਰਨ ਹੋਈ ਹੈ, ਜਦੋਂ ਕਿ 3 ਹੋਰ ਕੁਦਰਤੀ ਕਾਰਨਾਂ ਤੇ ਵੱਖ-ਵੱਖ ਘਟਨਾਵਾਂ 'ਚ ਆਪਸੀ ਲੜਾਈ ਕਾਰਨ ਹੋਈਆਂ | ਰਾਜ ਦੇ ਜੰਗਲਾਤ ਮੰਤਰੀ ਅਰਜੁਨ ਮੋਧਵਾਡੀਆ ਨੇ ਜਾਣਕਾਰੀ ਦਿੰਦੇ ਹੋਏ ਏਸ਼ੀਆਈ ਸ਼ੇਰਾਂ ਦੇ ਆਖਰੀ ਨਿਵਾਸ ਗਿਰ ਜੰਗਲ 'ਚ ਕਿਸੇ ਵੱਡੀ ਮਹਾਂਮਾਰੀ ਜਾਂ ਬਿਮਾਰੀ ਦੇ ਫੈਲਣ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ | ਉਨ੍ਹਾਂ ਦੱਸਿਆ ਕਿ ਬਾਬੇਸੀਆ ਵਾਇਰਸ ਟਿੱਕਾਂ ਰਾਹੀਂ ਫੈਲਦਾ ਹੈ ਤੇ ਪ੍ਰਭਾਵਿਤ ਜਾਨਵਰਾਂ 'ਚ ਕਮਜ਼ੋਰੀ, ਖੰਘ ਤੇ ਨੱਕ ਰਾਹੀਂ ਨਿਕਾਸ ਦਾ ਕਾਰਨ ਬਣ ਸਕਦਾ ਹੈ | ਉਨ੍ਹਾਂ ਦੱਸਿਆ ਕਿ ਜੰਗਲਾਤ ਵਿਭਾਗ ਦੇ ਅਧਿਕਾਰੀ ਤੇ ਪਸ਼ੂਆਂ ਦੇ ਡਾਕਟਰਾਂ ਦੀਆਂ ਟੀਮਾਂ ਬਾਬੇਸੀਆ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਸਰਗਰਮੀ ਨਾਲ ਕੰਮ ਕਰ ਰਹੀਆਂ ਹਨ | ਉਨ੍ਹਾਂ ਦੇ ਅਨੁਸਾਰ, ਅਧਿਕਾਰੀ ਸ਼ੱਕੀ ਸ਼ੇਰਾਂ ਦੀ ਪਛਾਣ ਕਰ ਰਹੇ ਹਨ, ਨਮੂਨੇ ਇਕੱਠੇ ਕਰ ਰਹੇ ਹਨ ਤੇ ਇਲਾਜ ਪ੍ਰਦਾਨ ਕਰ ਰਹੇ ਹਨ, ਜਦੋਂ ਕਿ ਰੋਕਥਾਮ ਉਪਾਵਾਂ ਦੇ ਹਿੱਸੇ ਵਜੋਂ ਜਾਨਵਰਾਂ ਤੋਂ ਟਿੱਕ ਹਟਾਉਣ ਲਈ ਵੀ ਕਦਮ ਚੁੱਕੇ ਜਾ ਰਹੇ ਹਨ |
;
;
;
;
;
;
;
;