ਮੋਹਲੇਧਾਰ ਬਾਰਿਸ਼ ਨੇ ਦਿਵਾਈ ਗਰਮੀ ਤੋਂ ਰਾਹਤ
ਕਾਹਨੂੰਵਾਨ (ਗੁਰਦਾਸਪੁਰ), 30 ਮਈ (ਨਿਸ਼ਾਨ ਸਿੰਘ ਚਾਹਲ) - ਕਾਹਨੂੰਵਾਨ ਖੇਤਰ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿਚ ਅੱਜ ਸਵੇਰੇ ਤੇਜ ਹਵਾਵਾਂ ਚੱਲਣ ਅਤੇ ਮੋਹਲੇਧਾਰ ਬਾਰਿਸ਼ ਹੋਣ ਦੇ ਨਾਲ ਪਿਛਲੇ ਕਈ ਦਿਨਾਂ ਤੋਂ ਲੂ ਲੱਗਣ ਵਾਲੀ ਪੈ ਰਹੀ ਗਰਮੀ ਤੋ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਵਰਨਣਯੋਗ ਹੈ ਕਿ ਬੀਤੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਨਾਲ ਲੋਕਾਂ ਦਾ ਬੁਰਾ ਹਾਲ ਸੀ। ਲੋਕ ਬੜੀ ਬੇਸਬਰੀ ਦੇ ਨਾਲ ਬਾਰਿਸ਼ ਦਾ ਇੰਤਜ਼ਾਰ ਕਰ ਰਹੇ ਸਨ। ਅੱਜ ਸਵੇਰ ਵੇਲੇ ਅਚਾਨਕ ਬਦਲੇ ਮੌਸਮ ਦੇ ਮਿਜਾਜ ਦੇ ਚਲਦਿਆਂ ਤੇਜ ਹਵਾਵਾਂ ਚੱਲਣ ਲੱਗੀਆਂ। ਹਾਲਾਂਕਿ ਮੋਹਲੇਧਾਰ ਬਾਰਿਸ਼ ਦੇ ਨਾਲ ਲੋਕਾਂ ਨੂੰ ਕਾਫੀ ਹੱਦ ਤੱਕ ਗਰਮੀ ਤੋਂ ਰਾਹਤ ਮਿਲੀ ਹੈ, ਪਰ ਤੇਜ਼ ਹਵਾਵਾਂ ਚੱਲਣ ਦੇ ਨਾਲ ਇਸ ਇਲਾਕੇ ਅੰਦਰ ਕਿਸਾਨਾਂ ਦੀ ਮੱਕੀ ਨੂੰ ਕਾਫੀ ਹੱਦ ਤੱਕ ਨੁਕਸਾਨ ਪੁੱਜਿਆ ਹੈ। ਇਸ ਦੇ ਨਾਲ ਹੀ ਤੇਜ਼ ਹਵਾਵਾਂ ਚੱਲਣ ਨਾਲ ਗੁਰਦਾਸਪੁਰ-ਕਾਹਨੂੰਵਾਨ ਮਾਰਗ ਉੱਪਰ ਕਈ ਥਾਵਾਂ ਤੇ ਵੱਡੇ ਦਰਖਤ ਡਿੱਗ ਡਿੱਗ ਗਏ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਅਤੇ ਪੇਂਡੂ ਤੇ ਸ਼ਹਿਰੀ ਇਲਾਕਿਆਂ ਅੰਦਰ ਕਈ ਘੰਟੇ ਬਿਜਲੀ ਵੀ ਗੁੱਲ ਰਹੀ।
;
;
;
;
;
;
;
;
;