ਬਾਰਿਸ਼ ਨਾਲ ਲੋਕਾਂ ਨੇ ਲਿਆ ਸੁੱਖ ਦਾ ਸਾਹ
ਰਾਜਪੁਰਾ (ਪਟਿਆਲਾ), 30 ਮਈ (ਰਣਜੀਤ ਸਿੰਘ) - ਸਥਾਨਕ ਸ਼ਹਿਰ ਅਤੇ ਇਸ ਦੇ ਆਲੇ ਦੁਆਲੇ ਦੇ ਖੇਤਰ ਵਿਚ ਪਿਛਲੇ ਕਰੀਬ ਇਕ ਮਹੀਨੇ ਤੋਂ ਮੌਸਮ ਭੱਠੀ ਵਾਂਗ ਤਪ ਰਿਹਾ ਸੀ ਅਤੇ ਗਰਮੀ ਨੇ ਲੋਕਾਂ ਦਾ ਦਿਨ ਦੇ ਵਿਚ ਬਾਹਰ ਨਿਕਲਣਾ ਮੁਸ਼ਕਲ ਕੀਤਾ ਪਿਆ ਸੀ, ਪਰ ਅੱਜ ਸਵੇਰੇ ਹੀ ਅਸਮਾਨ ਦੇ ਵਿਚ ਬੱਦਲਾਂ ਦੇ ਕਬਜ਼ਾ ਕਰ ਲਿਆ ਅਤੇ ਵੇਖਦੇ ਵੇਖਦੇ ਮੋਹਲੇਧਾਰ ਮੀਹ ਸ਼ੁਰੂ ਹੋ ਗਿਆ। ਇਸ ਮੀਂਹ ਨੇ ਲੋਕਾਂ ਨੂੰ ਕਾਫੀ ਰਾਹਤ ਦਿੱਤੀ । ਇਸ ਬਰਸਾਤ ਦਾ ਸਾਰੇ ਲੋਕਾਂ ਨੇ ਨਿੱਘਾ ਸਵਾਗਤ ਕੀਤਾ ਹੈ।
;
;
;
;
;
;
;
;
;